ਸਿੰਘੂ ਸਰਹੱਦ ’ਤੇ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਅੱਜ ਕਰੇਗੀ ਪ੍ਰੈੱਸ ਕਾਨਫਰੰਸ

01/27/2021 10:52:35 AM

ਨਵੀਂ ਦਿੱਲੀ— ਗਣਤੰਤਰ ਦਿਵਸ ਮੌਕੇ ਯਾਨੀ ਕਿ 26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ। ਇਸ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਅਤੇ ਕਿਸਾਨਾਂ ਵਿਚਾਲੇ ਕਈ ਥਾਵਾਂ ’ਤੇ ਝੜਪਾਂ ਵੀ ਹੋਈਆਂ। ਕੁਝ ਪ੍ਰਦਰਸ਼ਨਕਾਰੀ ਕਿਸਾਨ ਲਾਲ ਕਿਲ੍ਹੇ ਪੁੱਜ ਗਏ ਅਤੇ ਉੱਥੇ ਕੇਸਰੀ ਝੰਡਾ ਲਹਿਰਾਇਆ ਗਿਆ। ਵੱਡੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰਾਂ ਨਾਲ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਗਏ। ਇਸ ਪੂਰੇ ਘਟਨਾ¬ਕ੍ਰਮ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ।

ਕੱਲ੍ਹ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਵੇਰੇ 11.30 ਵਜੇ ਸਿੰਘ ਸਰਹੱਦ ’ਤੇ ਪ੍ਰੈੱਸ ਕਾਨਫਰੰਸ ਕਰਨਗੇ। ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਉਲਟ ਕੱਲ੍ਹ ਇਸ ਕਿਸਾਨ ਜਥੇਬੰਦੀ ਨੇ ਪਹਿਲਾ ਬੈਰੀਕੇਡ ਤੋੜਿਆ ਸੀ। 

ਦੱਸ ਦੇਈਏ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸੰਬੰਧ ’ਚ ਹੁਣ ਤੱਕ ਦਿੱਲੀ ਪੁਲਸ ਨੇ 22 ਐੱਫ. ਆਈ. ਆਰ. ਦਰਜ ਕੀਤੀਆਂ ਹਨ। ਹਿੰਸਾ ਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਦਾ ਪਤਾ ਲਾਇਆ ਜਾਵੇਗਾ। ਦਿੱਲੀ ਪੁਲਸ ਹੁਣ ਥਾਂ-ਥਾਂ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕੱਢ ਕੇ ਪ੍ਰਦਰਸ਼ਨਕਾਰੀ ਦੀ ਪਹਿਚਾਣ  ਕਰਨ ’ਚ ਜੁਟੀ ਹੈ। 

Tanu

This news is Content Editor Tanu