ਕਿਸਾਨਾਂ ਦਾ ਦਿੱਲੀ ਕੂਚ;  ਸ਼ੰਭੂ ਬਾਰਡਰ 'ਤੇ JCB ਮਸ਼ੀਨ ਨਾਲ ਅੱਗੇ ਵਧੇ ਕਿਸਾਨ, ਭੱਖਿਆ ਮਾਹੌਲ

02/20/2024 4:38:17 PM

ਅੰਬਾਲਾ- ਕਿਸਾਨਾਂ ਨੇ ਦਿੱਲੀ ਕੂਚ ਦੀ ਤਿਆਰੀ ਪੂਰੀ ਤਰ੍ਹਾਂ ਕੱਸ ਲਈ ਹੈ। ਸ਼ੰਭੂ ਬਾਰਡਰ 'ਤੇ ਪੁਲਸ ਵਲੋਂ ਲਾਏ ਗਏ ਬੈਰੀਕੇਡਜ਼ ਨੂੰ ਪੁੱਟਣ ਲਈ ਕਿਸਾਨ JCB ਤੇ ਹੋਰ ਮਸ਼ੀਨਾਂ ਨਾਲ ਅੱਗੇ ਵੱਧ ਰਹੇ ਹਨ। ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਡਟੇ ਹੋਏ ਹਨ। JCB ਮਸ਼ੀਨ ਅਤੇ ਹੋਰ ਮਸ਼ੀਨਾਂ ਬਾਰਡਰਾਂ 'ਤੇ ਲਿਆਉਣ ਕਾਰਨ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ।  ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਨਾਲ ਸ਼ਾਂਤੀਪੂਰਨ ਦਿੱਲੀ ਕੂਚ ਕਰਨਗੇ। ਕਿਸਾਨਾਂ ਵਲੋਂ ਇਕ ਪਾਸੇ ਬੋਰੀਆਂ ਦੇ ਗੱਟੇ ਭਰ ਲਏ ਗਏ ਹਨ ਅਤੇ ਦੂਜੇ ਪਾਸੇ ਕਿਸਾਨਾਂ ਵਲੋਂ JCB ਮਸ਼ੀਨ ਦੀ ਤਿਆਰੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲੱਭ ਲਿਆ ਪੁਲਸ ਵਲੋਂ ਲਾਈਆਂ ਰੋਕਾਂ ਦਾ ਰਾਹ, ਵੀਡੀਓ 'ਚ ਵੇਖੋ 'ਦਿੱਲੀ ਕੂਚ' ਦੀ ਤਿਆਰੀ

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰਾ ਸ਼ਾਂਤਮਈ ਹੋਵੇਗੀ। ਜੇਕਰ ਕੱਲ ਦਿੱਲੀ ਕੂਚ ਕੀਤਾ ਗਿਆ ਤਾਂ ਇਨ੍ਹਾਂ JCB ਨਾਲ ਕੂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਕਿਸਾਨਾਂ  ਵਲੋਂ ਕੱਲ 11 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਮਤੇ ਨੂੰ ਠੁਕਰਾ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਕੱਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਨੌਜਵਾਨਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਨੂੰ ਰੋਕਣ ਦੀ ਤਿਆਰੀ ਕਰ ਕੇ ਬੈਠੀ ਹੈ ਤਾਂ ਅਸੀਂ ਅੱਗੇ ਵੱਧਣ ਲਈ ਪੂਰੀ ਤਿਆਰ ਹਾਂ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਟੇ ਕਿਸਾਨ; ਕੇਂਦਰ ਦੇ ਮਤੇ 'ਤੇ ਕੋਰੀ ਨਾਂਹ, ਭਲਕੇ ਕਰਨਗੇ 'ਦਿੱਲੀ ਕੂਚ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu