ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇਅ ਖੁੱਲ੍ਹਣ ਲਈ ਤਿਆਰ

05/18/2023 1:04:05 PM

ਕੁੱਲੂ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHIA) ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇਅ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਚੰਡੀਗੜ੍ਹ ਅਤੇ ਮਨਾਲੀ ਵਿਚਕਾਰ ਯਾਤਰਾ ਦਾ ਸਮਾਂ 3 ਘੰਟੇ ਰਹਿ ਜਾਵੇਗਾ। ਕਈ ਥਾਵਾਂ 'ਤੇ ਰਸਤੇ, ਅੰਡਰਪਾਸ ਅਤੇ ਓਵਰਬ੍ਰਿਜ ਹਨ। ਇੱਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਾਲ ਹਾਈਵੇਅ ਦੇ ਕੰਢੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਪੈਦਾ ਹੋ ਜਾਵੇਗਾ।

ਦਰਅਸਲ NHIA ਨੈਸ਼ਨਲ ਹਾਈਵੇਅ ਦੇ ਕੀਰਤਪੁਰ-ਨੇਰਚੌਕ ਸੈਕਸ਼ਨ ਨੂੰ ਪੂਰਾ ਕਰਨ ਲਈ 30 ਜੂਨ ਦੀ ਸਮਾਂ ਸੀਮਾ ਤੈਅ ਕੀਤੀ ਹੈ ਅਤੇ ਸੰਭਾਵਿਤ ਤੌਰ 'ਤੇ ਇਸ ਸੜਕ 'ਤੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਾਈਵੇਅ ਦੇ 197 ਕਿਲੋਮੀਟਰ ਵਿਚੋਂ 87 ਕਿਲੋਮੀਟਰ ਦੇ ਹਿੱਸੇ ਨੂੰ ਫੋਰ ਲੇਨ ਕੀਤਾ ਜਾਵੇਗਾ। ਹਾਈਵੇਅ 'ਤੇ ਕੁੱਲ 37 ਪੁਲ ਅਤੇ 14 ਸੁਰੰਗਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿਚੋਂ 5 ਬਿਲਾਸਪੁਰ ਜ਼ਿਲ੍ਹੇ ਅਧੀਨ ਹੋਣਗੀਆਂ। 

ਹਾਈਵੇਅ ਨੇੜੇ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਸੈਕਸ਼ਨ ਨੂੰ ਆਵਾਜਾਈ ਲਈ ਖੋਲ੍ਹਣ ਨਾਲ ਬਿਨਾਂ ਸ਼ੱਕ ਉਪਭੋਗਤਾਵਾਂ ਲਈ ਯਾਤਰਾ ਦੇ ਸਮੇਂ ਕਮੀ ਆਵੇਗੀ। ਇਹ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰੇਗਾ ਕਿਉਂਕਿ ਸੁਚਾਰੂ ਜਨਤਕ ਆਵਾਜਾਈ ਲਈ ਜ਼ਰੂਰੀ ਬਹੁਤ ਸਾਰੇ ਕੰਮ ਅਜੇ ਵੀ ਬਾਕੀ ਹਨ।

Tanu

This news is Content Editor Tanu