ਰਾਮ ਮੰਦਿਰ ਨਿਰਮਾਣ ਲਈ ਕਿੰਨਰ ਨੇ ਰੱਖਿਆ ਛਠ ਵਰਤ

11/05/2019 9:17:24 PM

ਬਲੀਆ — ਅਯੁੱਧਿਆ ਵਿਵਾਦ ਨੂੰ ਲੈ ਕੇ ਸੁਮਰੀਮ ਕੋਰਟ ਦਾ ਫੈਸਲਾ ਅਜੇ ਆਉਣਾ ਹੈ ਪਰ ਮੰਨਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂ.ਪੀ. ਦੇ ਬਲੀਆ ਜ਼ਿਲੇ ’ਚ ਤਾਂ ਕਿੰਨਰ ਅਨੁਸ਼ਕਾ ਚੌਬੇ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਲਈ ਛਠ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਡੁੱਬਦੇ ਸੂਰਜ ਨੂੰ ਅਰਘ ਦੇਣ ਦੇ ਨਾਲ ਐਤਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦੇਣ ਤੋਂ ਬਾਅਦ ਉਹ ਆਪਣੀ ਇਸ ਮਨੋਕਾਮਨਾ ਲਈ ਸੂਰਜ ਭਗਵਾਨ ਨੂੰ ਪ੍ਰਾਰਥਨਾ ਵੀ ਕਰੇਗੀ।
ਦੱਸ ਦਈਏ ਕਿ ਛਠ ਦਾ ਮੁਸ਼ਕਲ ਵਰਤ ਔਰਤਾਂ ਆਪਣੇ ਪਰਿਵਾਰ ਦੀ ਸੁਖ-ਸ਼ਾਂਤੀ ਲਈ ਰੱਖਦੀਆਂ ਹਨ। ਕਿੰਨਰ ਅਨੁਸ਼ਕਾ ਇਸ ਵਾਰ ਦੇ ਵਰਤ ਦੀ ਮੰਨਤ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਦੇਸ਼ ’ਚ ਸ਼ਾਂਤੀ, ਸਦਭਾਵ ਦੌਰਾਨ ਮੰਦਰ ਨਿਰਮਾਣ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵਰਤ ਇਸ ਲਈ ਰੱਖਿਆ ਹੈ ਕਿ ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦਾ ਜਦ ਫੈਸਲਾ ਆਏ ਤਾਂ ਮੰਦਰ ਨਿਰਮਾਣ ਸ਼ਾਂਤੀਪੂਰਨ ਅਤੇ ਅਮਨ ਚੈਨ ਦੇ ਨਾਲ ਹੋਵੇ ਅਤੇ ਦੇਸ਼ ’ਚ ਖੁਸ਼ਹਾਲੀ ਹੋਵੇ।

Inder Prajapati

This news is Content Editor Inder Prajapati