ਸ਼ਾਹੂਕਾਰ ਦਾ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਦੇ ਲਾਏ ਪੋਸਟਰ, ਪੁੱਤ-ਧੀ ਮੰਗ ਚੁੱਕੇ ਨੇ ਇੱਛਾ ਮੌਤ

10/19/2023 10:43:11 AM

ਨਾਂਦੇੜ- ਸ਼ਾਹੂਕਾਰ ਦਾ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਦੇ ਪੋਸਟਰ ’ਤੇ ਇੱਥੇ ਹੰਗਾਮਾ ਸ਼ੁਰੂ ਹੋ ਗਿਆ। ਇਹ ਅਜੀਬ ਪੋਸਟਰ ਨਾਂਦੇੜ ਕਲੈਕਟਰੇਟ ਦੇ ਬਾਹਰ ਲੱਗੇ ਨਜ਼ਰ ਆਏ। ਪੁਲਸ ਵਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਪੋਸਟਰ ਇਕ ਔਰਤ ਨੇ ਲਾਏ ਹਨ। ਪੋਸਟਰ ’ਤੇ ਮੋਬਾਇਲ ਨੰਬਰ ਵੀ ਲਿਖਿਆ ਸੀ, ਜਿਸ ਦੇ ਰਾਹੀਂ ਪੁਲਸ ਔਰਤ ਤਕ ਪਹੁੰਚ ਸਕੀ। ਇਹ ਪੋਸਟਰ ਸਤਯਭਾਮਾ ਕੁੰਚਲਵਾਰ ਨਾਂ ਦੀ ਔਰਤ ਨੇ ਲਾਏ ਹਨ। ਔਰਤ ਦਾ ਕਹਿਣਾ ਹੈ ਕਿ ਉਸ ਨੇ ਸ਼ਾਹੂਕਾਰ ਦਾ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਦੇ ਪੋਸਟਰ ਲਾਏ ਸਨ। ਪੁਲਸ ਨੇ ਔਰਤ ਦਾ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

ਰਿਪੋਰਟ ਮੁਤਾਬਕ ਨਾਂਦੇੜ ਦੇ ਮੁਡਖੇਡ ਤਾਲੁਕ ਦੀ ਸਤਯਭਾਮਾ ਕੁੰਚਲਵਾਰ ਦੇ ਪਤੀ ਬਾਲਾਜੀ ਕੁੰਚਲਵਾਰ ਨੂੰ ਸੱਪ ਨੇ ਡੰਗ ਮਾਰ ਦਿੱਤਾ ਸੀ। ਉਸ ਦੇ ਇਲਾਜ ਲਈ ਸਤਯਭਾਮਾ ਨੇ ਸ਼ਾਹੂਕਾਰਾਂ ਤੋਂ ਵਿਆਜ ’ਤੇ 2 ਲੱਖ ਰੁਪਏ ਲਏ ਸਨ। ਬਾਅਦ ’ਚ ਉਨ੍ਹਾਂ ਨੂੰ ਕਈ ਵਾਰ ਭੁਗਤਾਨ ਕੀਤਾ ਗਿਆ। ਹਾਲਾਂਕਿ ਪੂਰਾ ਪੈਸਾ ਨਾ ਦੇਣ ’ਤੇ ਔਰਤ ਦੇ ਪਤੀ ਨੂੰ ਸ਼ਾਹੂਕਾਰਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਸਤਯਭਾਮਾ ਦੇ ਬੇਟੇ ਸਿਧਾਂਤ ਤੇ ਬੇਟੀ ਸ੍ਰਿਸ਼ਟੀ ਨੇ 3 ਜੁਲਾਈ 2021 ਨੂੰ ਕਲੈਕਟਰ ਤੇ ਪੁਲਸ ਸੁਪਰਡੈਂਟ ਨੂੰ ਚਿੱਠੀ ਲਿਖੀ ਸੀ ਅਤੇ ਮੰਗ ਕੀਤੀ ਸੀ ਕਿ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇ ਜਾਂ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ। ਉਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਥੱਕ-ਹਾਰ ਕੇ ਕੁੰਚਲਵਾਰ ਪਰਿਵਾਰ ਨੇ ਪਿੰਡ ਛੱਡ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha