30 ਲੱਖ ਦੀ ਫਿਰੌਤੀ ਲਈ ਪਹਿਲਾਂ ਬੱਚੀ ਨੂੰ ਕੀਤਾ ਅਗਵਾ, ਫਿਰ ਦਿੱਤੀ ਦਰਦਨਾਕ ਮੌਤ

11/23/2022 6:05:02 PM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ’ਚ ਗਾਜ਼ੀਆਬਾਦ ਦੇ ਨੰਦਗ੍ਰਾਮ ਇਲਾਕੇ ਤੋਂ ਬੀਤੀ 20 ਨਵੰਬਰ ਨੂੰ 30 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੀ ਗਈ 11 ਸਾਲ ਦੀ ਬੱਚੀ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ। ਦਰਅਸਲ ਅਗਵਾਕਾਰਾਂ ਦੀ ਨਿਸ਼ਾਨਦੇਹੀ ’ਤੇ ਬੁਲੰਦਸ਼ਹਿਰ ਦੇ ਕੋਤਵਾਲੀ ਦੇਹਾਂਤ ਇਲਾਕੇ ’ਚ ਇਕ ਖੇਤ ’ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ- ‘ਉਹ ਮੇਰੇ ਟੁਕੜੇ-ਟੁਕੜੇ ਕਰ ਕੇ ਸੁੱਟ ਦੇਵੇਗਾ’, ਸ਼ਰਧਾ ਨੇ 2020 ’ਚ ਪ੍ਰੇਮੀ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ

ਗਾਜ਼ੀਆਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ ਮੁਨੀਰਾਜ ਜੀ ਨੇ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ ਹਰਿਆਣਾ ਦੇ ਸੋਨੀਪਤ ਸਥਿਤ ਟੋਕੀ ਮਨੋਲੀ ਪਿੰਡ ਦੇ ਰਹਿਣ ਵਾਲੇ ਸੋਨੂੰ ਨਾਮੀ ਵਿਅਕਤੀ ਦੀ ਧੀ ਖ਼ੁਸ਼ੀ ਗਾਜ਼ੀਆਬਾਦ ਦੇ ਨੰਦਗ੍ਰਾਮ ਸਥਿਤ ਆਪਣੀ ਨਾਨੀ ਦੇ ਘਰ ’ਚ ਰਹਿੰਦੀ ਸੀ। ਪਿਛਲੀ 20 ਨਵੰਬਰ ਨੂੰ ਉਹ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਉਸ ਦੇ ਪਿਤਾ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮੁਨੀਰਾਜ ਨੇ ਦੱਸਿਆ ਕਿ ਅਗਲੇ ਦਿਨ ਅਗਵਾਕਾਰਾਂ ਨੇ ਬੱਚੀ ਦੇ ਪਿਤਾ ਨੂੰ ਫੋਨ ਕਰ ਕੇ ਬੱਚੀ ਦੇ ਆਪਣੇ ਕੋਲ ਹੋਣ ਦੀ ਗੱਲ ਆਖਦੇ ਹੋਏ ਉਨ੍ਹਾਂ ਤੋਂ 3 ਦਿਨਾਂ ਦੇ ਅੰਦਰ 30 ਲੱਖ ਰੁਪਏ ਦਾ ਇੰਤਜ਼ਾਮ ਕਰਨ ਨੂੰ ਕਿਹਾ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

ਪੁਲਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਖੁਸ਼ੀ ਦੀ ਲਾਸ਼ ਬੁਲੰਦਸ਼ਹਿਰ ਦੇ ਕੋਤਵਾਲੀ ਦੇਹਾਂਤ ਖੇਤਰ ਸਥਿਤ ਇਕ ਖੇਤ ’ਚੋਂ ਮਿਲੀ। ਮੁਨੀਰਾਜ ਨੇ ਦੱਸਿਆ ਕਿ ਬਬਲੂ ਨੇ 20 ਨਵੰਬਰ ਨੂੰ ਮੇਲਾ ਵਿਖਾਉਣ ਦੇ ਬਹਾਨੇ ਖੁਸ਼ੀ ਨੂੰ ਅਗਵਾ ਕੀਤਾ ਸੀ ਅਤੇ ਫਿਰ ਉਸ ਨੂੰ ਆਪਣੇ ਸਾਥੀ ਅਮਿਤ ਦੇ ਹਵਾਲੇ ਕਰ ਦਿੱਤਾ ਸੀ। ਉਸ ਤੋਂ ਬਾਅਦ ਅਮਿਤ ਨੇ ਉਸ ਨੂੰ ਗੰਭੀਰ ਦੇ ਹਵਾਲੇ ਕਰ ਦਿੱਤਾ ਸੀ। ਤਿੰਨੋਂ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਕੁੜੀ ਦਾ ਗਲ ਘੁੱਟ ਕੇ ਕਤਲ ਕੀਤਾ ਕਿਉਂਕਿ ਉਹ ਉਨ੍ਹਾਂ ਨੂੰ ਪਛਾਣ ਗਈ ਸੀ। ਮੁਨੀਰਾਜ ਨੇ ਦੱਸਿਆ ਕਿ ਕਤਲ ਮਗਰੋਂ ਬੱਚੀ ਖੁਸ਼ੀ ਦੀ ਲਾਸ਼ ਬੁਲੰਦਸ਼ਹਿਰ ’ਚ ਸੁੱਟ ਦਿੱਤੀ ਗਈ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ।

ਇਹ ਵੀ ਪੜ੍ਹੋ-  ਗੋਦ ਲਏ ਗਏ ਬੱਚਿਆਂ ਦੇ ਅਧਿਕਾਰ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫ਼ੈਸਲਾ


Tanu

Content Editor

Related News