ਖੱਟੜ ਸਰਕਾਰ ਦਾ ਆਦੇਸ਼, ਲਾਕਡਾਊਨ ਹਟਦੇ ਹੀ ਖੁੱਲ੍ਹਣਗੀਆਂ ਸਰਾਬ ਦੀਆਂ ਦੁਕਾਨਾਂ

04/12/2020 7:20:08 PM

ਚੰਡੀਗੜ੍ਹ — ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਸ਼ਰਾਬ ਫੈਕਟਰੀਆਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਕੋਰੋਨਾ ਮਹਾਮਾਰੀ ਦੇ ਚੱਲਦੇ ਲਾਕਡਾਊਨ ਦੇ ਖਤਮ ਹੁੰਦਿਆਂ ਦੀ ਹੋਲਸੇਲ ਅਤੇ ਰੀਟੇਲ ਸ਼ਾਪ ਖੋਲ੍ਹਣ ਦੀ ਗੱਲ ਕਹੀ ਗਈ ਹੈ। ਪ੍ਰਦੇਸ਼ ਦੇ ਐਕਸਾਇਜ਼ ਵਿਭਾਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਲਾਕਡਾਊਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਲਾਕਡਾਊਨ 'ਚ ਲੋਕਾਂ ਦੇ ਘਰਾਂ ਤੋਂ ਨਿਕਲਣ 'ਤੇ ਪਾਬੰਦੀ ਹੈ। ਬਾਜ਼ਾਰ ਹਾਟ ਅਤੇ ਦੁਕਾਨਾਂ ਸਭ ਬੰਦ ਹਨ। ਇਸ ਦੌਰਾਨ ਹਰਿਆਣਾ ਸਰਕਾਰ ਦਾ ਇਹ ਆਦੇਸ਼ ਫਿਲਹਾਲ ਚਰਚਾ 'ਚ ਬਣਿਆ ਹੋਇਆ ਹੈ। ਕਾਂਗਰਸ ਅਤੇ ਸਵਰਾਜ ਇੰਡੀਆ ਵਰਗੀਆਂ ਪਾਰਟੀਆਂ ਨੇ ਖੱਟੜ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਹੈ।
ਸਵਰਾਜ ਇੰਡੀਆ ਦੇ ਹਰਿਆਣਾ ਪ੍ਰਧਾਨ ਐਡਵੋਕੇਟ ਰਾਜੀਵ ਗੋਦਾਰਾ ਨੇ ਸ਼ਰਾਬ ਫੈਕਟਰੀਆਂ ਨੂੰ ਲਾਕਡਾਊਨ  ਖਤਮ ਹੁੰਦਿਆਂ ਦੀ ਚਾਲੂ ਕਰਣ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਆਦੇਸ਼ਾਂ ਨੂੰ ਸ਼ਰਾਬ ਕੰਪਨੀਆਂ ਅਤੇ ਸ਼ਰਾਬ ਠੇਕਾ ਮਾਲਕਾਂ ਦੇ ਦਬਾਅ 'ਚ ਲਿਆ ਗਿਆ ਫੈਸਲਾ ਦੱਸਿਆ ਹੈ। ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸ ਅਤੇ ਸਵਰਾਜ ਇੰਡੀਆ ਨੇ ਇਸ ਸ਼ਰਾਬ ਫੈਕਟਰੀਆਂ  ਅਤੇ ਸ਼ਰਾਬ ਮਾਲਕਾਂ ਦੇ ਦਬਾਅ 'ਚ ਆ ਕੇ ਲਿਆ ਗਿਆ ਫੈਸਲਾ ਦੱਸਿਆ ਅਤੇ ਕਿਹਾ ਹੈ ਕਿ ਹਾਲੇ ਲਾਕਡਾਊਨ ਖਤਮ ਹੋਇਆ ਹੀ ਨਹੀਂ ਪਰ ਇਸ ਤੋਂ ਬਾਅਦ ਦੇ ਆਦੇਸ਼ ਹੁਣੇ ਤੋਂ ਦਿੱਤੇ ਜਾ ਰਹੇ ਹਨ। ਇਨ੍ਹਾਂ ਪਾਰਟੀਆਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਹਰਿਆਣਾ ਸਰਕਾਰ ਸ਼ਰਾਬ ਕੰਪਨੀਆਂ ਅਤੇ ਠੇਕਾਂ ਮਾਲਕਾਂ ਦੇ ਦਬਾਅ 'ਚ ਹੈ।

Inder Prajapati

This news is Content Editor Inder Prajapati