ਮਿੰਟਾਂ ''ਚ ਤੈਅ ਹੋਵੇਗੀ ਖਜ਼ੂਰੀ ਖਾਸ ਤੋਂ UP ਬਾਰਡਰ ਦੀ ਦੂਰੀ, ਜਾਮ ਤੋਂ ਮਿਲੇਗੀ ਰਾਹਤ

08/14/2019 3:27:43 PM

ਨਵੀਂ ਦਿੱਲੀ— ਵਜ਼ੀਰਾਬਾਦ ਤੋਂ ਯੂ.ਪੀ. ਬਾਰਡਰ ਤੱਕ ਜਾਣ ਦੌਰਾਨ ਹੁਣ ਤੁਹਾਨੂੰ ਜਾਮ ਨਾਲ ਨਹੀਂ ਜੂਝਣਾ ਪਵੇਗਾ। ਇਹ ਦੂਰੀ ਮਿੰਟਾਂ 'ਚ ਤੈਅ ਹੋਵੇਗੀ। ਦਰਅਸਲ ਮੰਗਲ ਪਾਂਡੇ ਰੋਡ 'ਤੇ ਖਜ਼ੂਰੀ ਖਾਸ ਤੋਂ ਭੋਪੁਰਾ ਬਾਰਡਰ ਦਰਮਿਆਨ ਕਰੀਬ 6.9 ਕਿਲੋਮੀਟਰ ਦਾ ਸਟ੍ਰੇਚ ਹੈ ਅਤੇ ਹੁਣ ਇਸ ਸਟ੍ਰੇਚ 'ਤੇ 2 ਫਲਾਈਓਵਰ ਅਤੇ ਇਕ ਅੰਡਰਪਾਸ ਬਣਾਇਆ ਜਾਵੇਗਾ। ਇਹ ਪਲਾਨ 2 ਪੜਾਵਾਂ 'ਚ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਫਲਾਈਓਵਰ ਦੇ ਉੱਪਰ ਫੇਜ਼-4 ਦੀ ਮੈਟਰੋ ਲਾਈਨ ਵੀ ਲੰਘੇਗੀ। ਪਹਿਲੇ ਪੜਾਅ ਦੇ ਫਲਾਈਓਵਰ ਦੇ ਨਿਰਮਾਣ ਨੂੰ ਤਾਂ ਮਨਜ਼ੂਰੀ ਮਿਲ ਚੁਕੀ ਹੈ ਪਰ ਦਿੱਲੀ ਸਰਕਾਰ ਨੇ ਹਾਲੇ ਇਸ ਦਾ ਬਜਟ ਮਨਜ਼ੂਰ ਨਹੀਂ ਕੀਤਾ ਹੈ। ਦੂਜੇ ਪਾਸੇ ਦੂਜੇ ਪੜਾਅ ਦਾ ਫਲਾਈਓਵਰ ਨੰਦ ਨਗਰੀ ਤੋਂ ਗਗਨ ਸਿਨੇਮਾ ਦਰਮਿਆਨ 1.3 ਕਿਲੋਮੀਟਰ ਲੰਬਾ ਹੋਵੇਗਾ। ਉੱਥੇ ਹੀ ਲੋਨੀ ਚੌਰਾਹੇ ਕੋਲ 489 ਮੀਟਰ ਲੰਬਾ ਅੰਡਰਪਾਸ ਬਣਾਇਆ ਜਾਵੇਗਾ। ਦੂਜੇ ਫੇਜ਼ 'ਚ ਬਣਨ ਵਾਲੇ ਅੰਡਰਪਾਸ ਅਤੇ ਫਲਾਈਓਵਰ ਲਈ ਯੂਟੀਪੇਕ ਤੋਂ ਮਨਜ਼ੂਰੀ ਮਿਲ ਚੁਕੀ ਹੈ ਪਰ ਦਿੱਲੀ ਸਰਕਾਰ ਤੋਂ ਇਸ ਨੂੰ ਹਾਲੇ ਮਨਜ਼ੂਰੀ ਨਹੀਂ ਮਿਲੀ ਹੈ।ਪੀ.ਡਬਲਿਊ.ਡੀ. ਦੇ ਇਕ ਅਧਿਕਾਰੀ ਅਨੁਸਾਰ ਸਿਗਨੇਚਰ ਬਰਿੱਜ ਬਣਨ ਤੋਂ ਬਾਅਦ ਨਾਰਥ ਈਸਟ ਦਿੱਲੀ ਵਾਸੀਆਂ ਨੂੰ ਜਾਮ ਤੋਂ ਰਾਹਤ ਤਾਂ ਮਿਲ ਗਈ ਸੀ ਪਰ ਜਿਨ੍ਹਾਂ ਨੂੰ ਖਜ਼ੂਰੀ ਬਾਰਡਰ ਤੋਂ ਯੂ.ਪੀ. ਬਾਰਡਰ ਤੱਕ ਜਾਣਾ ਹੁੰਦਾ ਸੀ, ਉਨ੍ਹਾਂ ਨੂੰ ਜਗ੍ਹਾ-ਜਗ੍ਹਾ ਜਾਮ ਅਤੇ ਸਿਗਨਲ ਨਾਲ ਜੂਝਣਾ ਪੈਂਦਾ ਸੀ। ਹੁਣ ਖਜ਼ੂਰੀ ਖਾਸ ਫਲਾਈਓਵਰ ਨਾਲ 100 ਮੀਟਰ ਦੀ ਦੂਰੀ 'ਤੇ 1.4 ਕਿਲੋਮੀਟਰ ਲੰਬਾ ਨਵਾਂ ਫਲਾਈਓਵਰ ਬਣਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਜਾਮ ਅਤੇ ਟਰੈਫਿਕ ਸਿਗਨਲ ਤੋਂ ਮੁਕਤੀ ਮਿਲ ਜਾਵੇਗੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਭਜਨਪੁਰਾ ਤੋਂ ਕਰਾਵਲ ਨਗਰ ਦਰਮਿਆਨ ਮੈਟਰੋ ਫੇਜ਼-4 ਦਾ ਕੋਰੀਡੋਰ ਬਣਾਇਆ ਜਾ ਰਿਹਾ ਹੈ। ਇੱਥੇ ਕਰੀਬ 1400 ਮੀਟਰ ਤੱਕ ਫਲਾਈਓਵਰ ਅਤੇ ਮੈਟਰੋ ਕੋਰੀਡੋਰ ਨੂੰ ਉੱਪਰ-ਹੇਠਾਂ ਰੱਖਿਆ ਜਾਵੇਗਾ। ਮੈਟਰੋ ਲਾਈਨ 18.5 ਮੀਟਰ ਦੀ ਉੱਚਾਈ 'ਤੇ ਹੋਵੇਗੀ ਅਤੇ ਫਲਾਈਓਵਰ ਜ਼ਮੀਨ ਤੋਂ 9.5 ਮੀਟਰ ਦੀ ਉੱਚਾਈ 'ਤੇ ਹੋਵੇਗਾ। ਪਹਿਲੇ ਫੇਜ਼ 'ਚ ਬਣਨ ਵਾਲੇ ਫਲਾਈਓਵਰ 'ਤੇ ਕਰੀਬ 350 ਕਰੋੜ ਰੁਪਏ ਖਰਚ ਦਾ ਅਨੁਮਾਨ ਹੈ। ਇਹ 6 ਲੇਨ ਦਾ ਫਲਾਈਓਵਰ ਹੋਵੇਗਾ।

DIsha

This news is Content Editor DIsha