ਐਂਟੀ ਗੈਂਗਸਟਰ ਟਾਸਕ ਫ਼ੋਰਸ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਮੈਂਬਰ ਰਾਜਸਥਾਨ ਤੋਂ ਗ੍ਰਿਫ਼ਤਾਰ

01/01/2024 1:12:23 PM

ਜੈਪੁਰ (ਏਜੰਸੀ)- ਰਾਜਸਥਾਨ ਦੇ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੇ ਇਕ ਵੱਡੀ ਕਾਰਵਾਈ 'ਚ ਇਕ ਲੋੜੀਂਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਸੰਚਾਲਿਤ ਸੋਪੂ ਗਿਰੋਹ ਦਾ ਮੈਂਬਰ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੋਧਪੁਰ 'ਚ ਵਿਸ਼ਨੋਈਆਂ ਦੀ ਢਾਣੀ ਵਾਸੀ ਅਨਿਲ ਬਿਸ਼ਨੋਈ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ 'ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ ਅਤੇ ਉਹ ਪਿਛਲੇ 4 ਸਾਲਾਂ ਤੋਂ ਰਾਜਸਮੰਦ ਜ਼ਿਲ੍ਹੇ ਦੇ ਚਾਰਭੁਜਾ ਪੁਲਸ ਥਾਣੇ 'ਚ ਲੌੜੀਂਦੇ ਸਨ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਅਪਰਾਧ ਅਤੇ ਏ.ਜੀ.ਟੀ.ਐੱਫ. ਦਿਨੇਸ਼ ਐੱਮ.ਐੱਨ. ਨੇ ਕਿਹਾ ਕਿ ਅਨਿਲ ਬਿਸ਼ਨੋਈ ਲਾਰੈਂਸ ਵਲੋਂ ਸੰਚਾਲਿਤ ਸੋਪੂ ਗਿਰੋਹ ਦਾ ਸਰਗਰਮ ਮੈਂਬਰ ਹੈ। ਉਸ ਦੇ ਖੱਬੇ ਹੱਥ 'ਤੇ ਸੋਪੂ ਗੈਂਗ ਦਾ ਟੈਟੂ ਵੀ ਹੈ। ਇਸ ਗਿਰੋਹ ਖ਼ਿਲਾਫ਼ ਰਾਜ ਦੇ ਵੱਖ-ਵੱਖ ਸਥਾਨਾਂ 'ਚ ਆਰਮਜ਼, ਐੱਨ.ਡੀ.ਪੀ.ਐੱਸ. ਐਕਟ, ਕਤਲ, ਕਤਲ ਦੀ ਕੋਸ਼ਿਸ਼ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ’ਚ ਛਾਇਆ ਮਾਤਮ, ਦੋਸਤਾਂ ਨਾਲ ਕ੍ਰਿਕਟ ਖੇਡ ਰਹੇ 22 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ

ਏ.ਡੀ.ਜੀ. ਨੇ ਦੱਸਿਆ ਕਿ ਅਨਿਲ ਬਿਸ਼ਨੋਈ ਰਾਜਸਮੰਦ ਜ਼ਿਲ੍ਹੇ ਦੇ ਚਾਰਭੁਜਾ ਥਾਣੇ 'ਚ ਐੱਨ.ਡੀ.ਪੀ.ਐੱਸ. ਐਕਟ ਦੇ ਮਾਮਲੇ 'ਚ 4 ਸਾਲਾਂ ਤੋਂ ਲੋੜੀਂਦਾ ਸੀ। ਉਸ ਦੀ ਗ੍ਰਿਫ਼ਤਾਰੀ 'ਤੇ ਪੁਲਸ ਸੁਪਰਡੈਂਟ ਰਾਜਸਮੰਦ ਵਲੋਂ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਨੋਟੀਫਿਕੇਸ਼ਨ ਸੰਕਲਣ ਦੌਰਾਨ ਟੀਮ ਦੇ ਹੈੱਡ ਕਾਂਸਟੇਬਲ ਰਾਕੇਸ਼ ਜਾਖੜ ਨੂੰ ਸੂਚਨਾ ਮਿਲੀ ਕਿ ਉਹ ਇਸ ਸਮੇਂ ਜੋਧਪੁਰ 'ਚ ਹੈ। ਇਸ ਸੂਚਨਾ 'ਤੇ ਪੁਲਸ ਇੰਸਪੈਕਟਰ ਜਨਰਲ ਪ੍ਰਫੂਲ ਕੁਮਾਰ ਦੇ ਨਿਰਦੇਸ਼ਨ ਅਤੇ ਐਡੀਸ਼ਨਲ ਪੁਲਸ ਸੁਪਰਡੈਂਟ ਆਸ਼ਾ ਰਾਮ ਚੌਧਰੀ ਦੀ ਨਿਗਰਾਨੀ 'ਚ ਟੀਮ ਨੇ ਛਾਪਾ ਮਾਰ ਕੇ ਮਾਤਾ ਕਾ ਥਾਨ ਇਲਾਕੇ 'ਚ ਦੋਸ਼ੀ ਨੂੰ ਫੜ ਲਿਆ। ਉਹ ਉੱਥੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਦਿਨੇਸ਼ ਐੱਮ.ਐੱਨ. ਨੇ ਕਿਹਾ,''ਉਸ ਨੂੰ ਤਿੰਨ-ਚਾਰ ਦਿਨਾਂ ਤੋਂ ਟਰੈਕ ਕੀਤਾ ਜਾ ਰਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha