ਕੇਸ਼ਵ ਦੇ ਬਿਆਨ ''ਤੇ ਭੜਕੇ ਓਵੈਸੀ, ਕਿਹਾ-ਇਸ ''ਤੇ ਬੋਲਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ

08/21/2018 5:18:22 PM

ਲਖਨਊ— ਯੂ. ਪੀ. ਦੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰੀਆ ਵੱਲੋਂ ਰਾਮ ਮੰਦਰ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਆਲ ਇੰਡੀਆ ਮਜਲਿਸੇ ਇਤੇਹਾਦੁਲ ਮੁਸਲਮਾਨ (ਏ. ਆਈ. ਐੱਮ. ਆਈ. ਐੱਮ.) ਮੁਖੀ ਅਸਦੁਦੀਨ ਓਵੈਸੀ ਨੇ ਪਲਟਵਾਰ ਕੀਤਾ ਹੈ। ਓਵੈਸੀ ਨੇ ਕਿਹਾ, ਜਦੋਂ ਅਯੁੱਧਿਆ ਮੁੱਦਾ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਤਾਂ ਅਜਿਹੇ 'ਚ ਉਨ੍ਹਾਂ ਕੋਲ ਇਸ ਮਾਮਲੇ 'ਚ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਬੁਰਾ ਹੀ ਨਹੀਂ ਬੇਕਾਰ ਵੀ ਹੈ।

ਜਾਣਕਾਰੀ ਮੁਤਾਬਕ ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਨੇ ਵੀ ਕੇਸ਼ਵ ਪ੍ਰਸਾਦ ਮੌਰੀਆ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਬਿਆਨ ਦੇਣਾ ਸਹੀ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਇਸ ਮਾਮਲੇ 'ਚ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਫਿਰੰਗੀ ਮਹਿਲਾ ਨੇ ਪੁੱਛਿਆ ਕਿ ਜਦੋਂ ਮਾਮਲਾ ਸੁਪਰੀਮ ਕੋਰਟ 'ਚ ਹੈ ਤਾਂ ਫਿਰ ਨੇਤਾ ਜਾਣ ਬੁੱਝ ਕੇ ਅਜਿਹੇ ਬਿਆਨ ਕਿਉਂ ਦਿੰਦੇ ਹਨ। ਫਿਰੰਗੀ ਮਹਿਲਾ ਨੇ ਕਿਹਾ ਕਿ ਕਈ ਚੋਣਾਂ ਇਸ ਮੁੱਦੇ 'ਤੇ ਪਾਰਟੀਆਂ ਨੇ ਲੜੀਆਂ ਹਨ। ਜਾਣਬੁੱਝ ਕੇ ਅਜਿਹੇ ਮੁੱਦਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਜਨਤਾ ਵੀ ਇਹ ਚਾਹੁੰਦੀ ਹੈ ਕਿ ਇਕ ਵਧੀਆ ਮਾਹੌਲ 'ਚ ਕੋਰਟ ਦੇ ਫੈਸਲੇ ਰਾਹੀਂ ਹੱਲ ਨਿਕਲੇ।

ਕੀ ਕਿਹਾ ਸੀ ਕੇਸ਼ਵ ਮੌਰੀਆ ਨੇ?
ਜ਼ਿਕਰਯੋਗ ਹੈ ਕਿ ਕੇਸ਼ਵ ਪ੍ਰਸਾਦ ਮੌਰੀਆ ਨੇ ਐਤਵਾਰ ਨੂੰ ਕਿਹਾ ਸੀ ਕਿ ਰਾਜ ਸਭਾ 'ਚ ਬਹੁਮਤ ਹੁੰਦਾ ਤਾਂ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਬਿੱਲ ਪਾਸ ਕਰਾ ਕੇ ਰਸਤਾ ਸਾਫ ਕਰ ਦਿੰਦੇ। ਫਿਲਹਾਲ ਬੀ. ਜੇ. ਪੀ. ਕੋਲ ਰਾਜ ਸਭਾ 'ਚ ਬਹੁਮਤ ਨਹੀਂ ਹੈ। ਇਸ ਲਈ ਇਹ ਸੰਭਵ ਨਹੀਂ ਹੈ।