ਦੁਰਲੱਭ ਹਰੇ ਕਬੂਤਰਾਂ ਨੂੰ ਬਚਾਉਣ ਲਈ ਕੇਰਲ ਦੇ ਇਸ ਪਿੰਡ ਨੇ ਚੁੱਕਿਆ ਅਨੋਖਾ ਕਦਮ

12/04/2019 1:57:52 PM

ਕੋਝੀਕੋਡ—ਕੇਰਲ ਦੇ ਕਾਸਰਗੋਡ ਦੀ ਇੱਕ ਗ੍ਰਾਮ ਪੰਚਾਇਤ ਨੇ ਪੰਛੀਆਂ ਦੀ ਸੰਭਾਲ ਲਈ ਇੱਕ ਅਨੋਖਾ ਕਦਮ ਚੁੱਕਿਆ ਹੈ। ਕੁੰਬਲਾ ਪਿੰਡ ਦੀ ਪੰਚਾਇਤ ਨੇ ਕਿਦੂਰ ਪਿੰਡ ਦੀ ਇੱਕ ਸੜਕ ਦਾ ਨਾਂ 'ਨਾਰੰਗੀ ਗਲੇ ਵਾਲੇ ਕਬੂਤਰਾਂ' ਦੇ ਨਾਂ 'ਤੇ ਰੱਖ ਦਿੱਤਾ। ਇਹ ਪੰਛੀ ਜਾਂ ਤਾਂ ਕੇਰਲ 'ਚ ਇੱਕ-ਦੋ ਦਿਸ ਜਾਂਦੇ ਹਨ ਪਰ ਕਿਦੂਰ ਨੂੰ ਉਨ੍ਹਾਂ ਨੇ ਆਪਣਾ ਘਰ ਬਣਾ ਲਿਆ ਹੈ।

ਓਰੇਂਜ ਬ੍ਰੇਸਟੇਡ ਗ੍ਰੀਨ ਪਿਜ਼ਨ (ਓ.ਬੀ.ਜੀ.ਪੀ) ਨਾਂ ਦੇ ਇਨ੍ਹਾਂ ਅਨੋਖੇ ਕਬੂਤਰਾਂ ਨੂੰ ਕਿਦੂਰ 'ਚ ਪਹਿਲੀ ਵਾਰ 2016 'ਚ ਦੇਖਿਆ ਗਿਆ ਸੀ ਤਾਂ ਉਦੋਂ ਤੋਂ ਜੁਲਾਈ ਅਤੇ ਅਗਸਤ ਮਹੀਨੇ ਨੂੰ ਛੱਡ ਕੇ ਇਨ੍ਹਾਂ ਨੂੰ ਸਾਲ ਭਰ ਇਸ ਪਿੰਡ 'ਚ ਦੇਖਿਆ ਜਾ ਸਕਦਾ ਹੈ। ਸਾਲ 2017 'ਚ ਤਾਂ 31 ਕਬੂਤਰਾਂ ਦਾ ਇੱਕ ਝੁੰਡ ਇੱਥੇ ਦੇਖਿਆ ਗਿਆ।

ਪਿੰਡ ਦੀ ਪਹਿਚਾਣ ਬਣ ਗਏ ਹਰੇ ਕਬੂਤਰ-
ਕੁੰਬਲਾ ਪਿੰਡ ਪੰਚਾਇਤ ਦੇ ਮੈਂਬਰ ਰਾਜੂ ਕਿਦੂਰ ਕਹਿੰਦੇ ਹਨ, ''ਓ.ਬੀ.ਜੀ.ਪੀ ਸਾਡੇ ਛੋਟੇ ਪਿੰਡ ਦੀ ਪਹਿਚਾਣ ਬਣ ਗਏ ਹਨ। ਅਸਲ 'ਚ ਅਸੀਂ ਦੇਖਿਆ ਹੈ ਕਿ ਜੰਗਲਾਂ ਦੇ ਬਾਹਰ ਸ਼ਾਇਦ ਸਾਡੇ ਪਿੰਡ 'ਚ ਹੀ ਇਨ੍ਹਾਂ ਨੂੰ ਸਾਰਾ ਸਾਲ ਦੇਖਿਆ ਜਾਂਦਾ ਹੈ। ਇਨ੍ਹਾਂ ਨੂੰ ਦੇਖਣ ਲਈ ਜਦੋਂ ਕਈ ਪੰਛੀ ਵਿਗਿਆਨੀ ਸਾਡੇ ਪਿੰਡ ਆਉਣ ਲੱਗੇ ਤਾਂ ਅਸੀਂ ਸੋਚਿਆ ਕਿ ਕਿਉ ਨਾ ਜਿਸ ਸੜਕ ਦੇ ਨੇੜੇ ਇਨ੍ਹਾਂ ਸਾਰਿਆਂ ਦੇ ਜ਼ਿਆਦਾ ਆਲ੍ਹਣੇ ਹਨ, ਉਸ ਨੂੰ ਇਨ੍ਹਾਂ ਦਾ ਨਾਂ ਦੇ ਦਿੱਤਾ ਜਾਵੇ। ਇਸ ਤੋਂ ਲੋਕਾਂ ਦੇ ਦਿਲ 'ਚ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦਾ ਵਿਚਾਰ ਵੀ ਪੈਦਾ ਹੋਵੇਗਾ, ਜਿਸ ਦਾ ਸੁਨੇਹਾ ਅਗਲੀ ਪੀੜ੍ਹੀ ਤੱਕ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟੇਨ ਵਰਗੇ ਦੇਸ਼ਾਂ 'ਚ ਚਿੜੀਆਂ ਦੇ ਨਾਂ 'ਤੇ ਕਈ ਸੜਕਾਂ ਦੇ ਨਾਂ ਰੱਖੇ ਗਏ ਹਨ ਪਰ ਕੇਰਲ 'ਚ ਉਨ੍ਹਾਂ ਦੇ ਪਿੰਡ ਦੀ ਸੜਕ ਸ਼ਾਇਦ ਪਹਿਲੀ ਅਜਿਹੀ ਸੜਕ ਹੋਵੇਗੀ।

ਕਿਦੂਰ 'ਚ ਹਨ 156 ਕਿਸਮਾਂ ਦੇ ਪੰਛੀ-
ਕਿਦੂਰ ਕਈ ਤਰ੍ਹਾਂ ਦੇ ਪੰਛੀਆਂ ਦੀ ਪ੍ਰਜਾਤੀਆਂ ਦੇ ਲਈ ਜਾਣਿਆ ਜਾਂਦਾ ਹੈ। ਇਸੇ ਸਾਲ 2017 'ਚ 156 ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ ਸੀ। ਇਨ੍ਹਾਂ 'ਚ ਸੰਕਟਮਈ ਪ੍ਰਜਾਤੀਆਂ ਵੀ ਸੀ, ਜਿਨ੍ਹਾਂ 'ਚੋ ਗ੍ਰੇ ਸਿਰ ਵਾਲੀ ਬੁਲਬੁਲ ਵੀ ਹੈ।

Iqbalkaur

This news is Content Editor Iqbalkaur