ਕੇਰਲ ''ਚ ਥਾਈਲੈਂਡ ਦੀ ਨਾਗਰਿਕ ਨਾਲ ਰੇਪ, 2 ਲੋਕ ਗ੍ਰਿਫਤਾਰ

02/06/2020 1:10:58 PM

ਕੋਚੀ (ਕੇਰਲ)— ਕੋਚੀ 'ਚ ਥਾਈਲੈਂਡ ਦੀ 46 ਸਾਲਾ ਨਾਗਰਿਕ ਨਾਲ ਰੇਪ ਕਰਨ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਕੇਰਲ ਦੇ ਇਕ ਜ਼ਿਲੇ ਦੇ ਰਹਿਣ ਵਾਲੇ ਦੋਸ਼ੀਆਂ ਨੂੰ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਇੰਸਾਫ ਅਤੇ ਉਸ ਦੇ ਦੋਸਤ ਅੰਸਾਰੂਦੀਨ ਨੂੰ ਪੀੜਤਾ ਦੇ ਬਿਆਨ ਦਰਜ ਕਰਵਾਉਣ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਮਲਪੁਰਮ ਜ਼ਿਲੇ ਦੇ ਕੋਂਡੋਟੀ ਦੇ ਰਹਿਣ ਵਾਲੇ ਹਨ।

ਔਰਤ ਨੇ ਮਲਪੁਰਮ ਜ਼ਿਲੇ ਦੇ ਇਕ ਸਕੂਲ 'ਚ ਆਪਣੇ ਬੱਚੇ ਦਾ ਰਜਿਸਟਰੇਸ਼ਨ ਕਰਵਾਇਆ ਸੀ, ਜਿਸ ਦੇ ਬਾਅਦ ਤੋਂ ਉਹ ਪਿਛਲੇ 7 ਮਹੀਨਿਆਂ ਤੋਂ ਇੰਸਾਫ ਦੀ ਫੇਸਬੁੱਕ 'ਤੇ ਦੋਸਤ ਸੀ। ਔਰਤ ਆਪਣੇ ਬੱਚੇ ਨੂੰ ਮਿਲਣ ਹਾਲ 'ਚ ਬੈਂਕਾਕ ਤੋਂ ਆਈ ਸੀ ਅਤੇ ਇੱਥੇ ਇਕ ਹੋਟਲ 'ਚ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਵੀਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।

DIsha

This news is Content Editor DIsha