ਬੱਚੇ ਨੂੰ ਭੁੱਖ ਦੇ ਕਾਰਨ ਮਿੱਟੀ ਖਾਂਦਾ ਦੇਖ ਕੇ ਮਾਂ ਨੇ ਕੀਤੀ ਸਰਕਾਰ ਨੂੰ ਅਪੀਲ, ਮਿਲੀ ਮਦਦ

12/04/2019 11:32:43 AM

ਤਿਰੂਵਨੰਤਪੁਰਮ—ਕੇਰਲ 'ਚ ਇਕ ਔਰਤ ਸ਼੍ਰੀਦੇਵੀ ਦੀ ਅਪੀਲ ਨੇ ਪੂਰੇ ਸੂਬੇ ਨੂੰ ਹੈਰਾਨ ਕਰ ਦਿੱਤਾ ਹੈ। ਔਰਤ ਨੇ ਭੁੱਖ ਦੀ ਵਜ੍ਹਾ ਨਾਲ ਆਪਣੇ ਬੱਚੇ ਨੂੰ ਮਿੱਟੀ ਖਾਂਦਿਆਂ ਦੇਖ ਕੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਆਪਣੀ ਸ਼ਰਨ 'ਚ ਲੈ ਲਵੇ। ਸ਼੍ਰੀਦੇਵੀ ਉਪਲਾਮੋਦੂ ਪੁਲ 'ਤੇ ਅਸਥਾਈ ਤੰਬੂ 'ਚ ਆਪਣੇ 6 ਬੱਚਿਆਂ ਨਾਲ ਰਹਿ ਰਹੀ ਸੀ। ਔਰਤ ਦੀ ਅਪੀਲ ਸੁਣ ਕੇ ਬਾਲ ਕਲਿਆਣ ਕਮੇਟੀ (ਸੀ. ਡਬਲਯੂ. ਸੀ.) ਨੇ 4 ਬੱਚਿਆਂ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ। ਔਰਤ ਸਮੇਤ ਉਸ ਦੇ ਦੋ ਛੋਟੇ ਬੱਚਿਆਂ ਨੂੰ, ਜੋ ਕਾਫੀ ਛੋਟੇ ਹਨ, ਨੂੰ ਆਸ਼ਰਮ 'ਚ ਭੇਜ ਦਿੱਤਾ ਗਿਆ।

ਤਿਰੂਵਨੰਤਪੁਰਮ ਦੇ ਕੌਂਸਲਰ ਕੇ. ਸ਼੍ਰੀ ਕੁਮਾਰ ਨੇ ਔਰਤ ਨੂੰ ਨਿਗਮ ਦੇ ਇਕ ਦਫਤਰ 'ਚ ਨੌਕਰੀ ਵੀ ਦੇ ਦਿੱਤੀ ਹੈ। ਨਗਰ ਨਿਗਮ ਇਹ ਵੀ ਨਿਸ਼ਚਿਤ ਕਰੇਗਾ ਕਿ ਔਰਤ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਿਆ ਜਾਵੇ। ਔਰਤ ਨੂੰ ਇਕ ਫਲੈਟ ਵੀ ਮੁਹੱਈਆ ਕਰਵਾਇਆ ਜਾਵੇਗਾ। ਔਰਤ ਨੇ ਕਿਹਾ ਕਿ ਮੇਰਾ ਪਤੀ ਸ਼ਰਾਬੀ ਹੈ ਤੇ ਉਹ ਆਪਣੇ ਬੱਚਿਆਂ ਲਈ ਭੋਜਨ ਨਹੀਂ ਜੁਟਾ ਸਕਦੀ।


Iqbalkaur

Content Editor

Related News