25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'

02/23/2023 11:10:15 AM

ਤਿਰੂਵਨੰਤਪੁਰਮ- ਪਿਛਲੇ ਸਾਲ ਸਤੰਬਰ 'ਚ 31 ਸਾਲਾ ਅਨੂਪ ਐੱਮ. ਨੇ 25 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ ਪਰ ਹੁਣ ਉਹ ਇਹੀ ਕਹਿੰਦੇ ਹਨ ਕਿ ਕਾਸ਼ ਮੈਂ ਲਾਟਰੀ ਨਾ ਜਿੱਤੀ ਹੁੰਦੀ। ਉਨ੍ਹਾਂ ਮੁਤਾਬਕ ਉਹ ਜਾਣੇ-ਅਣਜਾਣੇ ਲੋਕਾਂ ਤੋਂ ਪਰੇਸ਼ਾਨ ਹੋ ਗਏ ਹਨ, ਜੋ ਆਏ ਦਿਨ ਆਰਥਿਕ ਮਦਦ ਮੰਗਦੇ ਰਹਿੰਦੇ ਹਨ। ਹਾਲਾਂਕਿ ਉਹ ਹੋਰਨਾਂ ਨੂੰ ਕਰੋੜਪਤੀ ਬਣਾ ਰਹੇ ਹਨ। ਦਰਅਸਲ ਅਨੂਪ ਸੂਬਾ ਸਰਕਾਰ ਦੇ ਲਾਟਰੀ ਕਾਰੋਬਾਰ ਦਾ ਹਿੱਸਾ ਹਨ ਅਤੇ ਯਕੀਨਨ ਉਹ ਕੇਰਲ ਦੇ ਇਕਮਾਤਰ ਕਰੋੜਪਤੀ ਲਾਟਰੀ ਏਜੰਟ ਹਨ। 

ਇਹ ਵੀ ਪੜ੍ਹੋ-  ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

ਅਨੂਪ ਇਸ ਤੋਂ ਪਹਿਲਾਂ ਆਟੋ ਡਰਾਈਵਰ ਸਨ ਪਰ ਹੁਣ ਉਹ ਕੇਰਲ ਸੂਬਾ ਲਾਟਰੀ ਦੀ ਕ੍ਰਮਵਾਰ ਗਿਣਤੀ ਨੂੰ ਸੂਚੀਬੱਧ ਕਰਨ ਵਿਚ ਰੁੱਝੇ ਹਨ ਅਤੇ ਆਪਣੀ ਟਿਕਟ ਵੇਚਣ ਲਈ ਗਾਹਕਾਂ ਨਾਲ ਸੰਪਰਕ ਕਰਦੇ ਹਨ। ਲਾਟਰੀ ਦੀ ਆਪਣੀ ਨਵੀਂ ਦੁਕਾਨ 'ਐੱਮ. ਏ. ਲੱਕੀ ਸੈਂਟਰ' 'ਚ ਉਨ੍ਹਾਂ ਦਾ ਆਈਫੋਨ ਹਮੇਸ਼ਾ ਉਨ੍ਹਾਂ ਦੇ ਕੰਮ 'ਤੇ ਹੀ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੇ ਫੋਨ 'ਤੇ ਲਗਾਤਾਰ ਗਾਹਕਾਂ ਦੇ ਫੋਨ ਆਉਂਦੇ ਰਹਿੰਦੇ ਹਨ। ਅਨੂਪ ਨੇ ਕਿਹਾ ਕਿ ਅਜੇ ਕੁਝ ਖ਼ਾਸ ਨਹੀਂ ਬਦਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੁਣ ਵੀ ਅਣਗਿਣਤ ਚਿੱਠੀਆਂ ਮਿਲਦੀਆਂ ਹਨ, ਸਾਰੇ ਮੇਰੇ ਤੋਂ ਆਰਥਿਕ ਮਦਦ ਮੰਗਦੇ ਹਨ ਅਤੇ ਕਈ ਲੋਕ ਮੇਰੀ ਦੁਕਾਨ 'ਤੇ ਆ ਕੇ ਮੇਰੇ ਤੋਂ ਮਦਦ ਮੰਗਦੇ ਹਨ। ਮੈਂ ਕੋਸ਼ਿਸ਼ ਕਰਦਾ ਹਾਂ। 

ਇਹ ਵੀ ਪੜ੍ਹੋ- ਮਰਦਾਂ ਤੇ ਔਰਤਾਂ ਲਈ ਵਿਆਹ ਦੀ ਉਮਰ ਇਕ-ਬਰਾਬਰ ਕਰਨ ਦੀ ਪਟੀਸ਼ਨ 'ਤੇ ਜਾਣੋ SC ਨੇ ਕੀ ਕਿਹਾ

ਅਨੂਪ ਹੁਣ ਕੇਰਲ ਸਰਕਾਰ ਦੀ ਮਲਕੀਅਤ ਵਾਲੇ ਲਾਟਰੀ ਕਾਰੋਬਾਰ ਦਾ ਚਿਹਰਾ ਹੈ। ਕੇਰਲ ਸਰਕਾਰ ਦਾ ਇਹ ਕਾਰੋਬਾਰ ਹੁਣ ਹਰ ਰੋਜ਼ ਕਰੋੜਪਤੀ ਬਣਾ ਰਿਹਾ ਹੈ। ਕੇਰਲ ਲਾਟਰੀਜ਼ ਵਿਭਾਗ ਕੋਲ ਇਕ ਲੱਖ ਤੋਂ ਵੱਧ ਰਜਿਸਟਰਡ ਏਜੰਟ ਹਨ। ਉਨ੍ਹਾਂ ਦੇ ਅਧੀਨ ਬਹੁਤ ਸਾਰੇ ਗੈਰ-ਰਜਿਸਟਰਡ ਸਬ-ਏਜੰਟ ਅਤੇ ਹਾਕਰ ਹਨ, ਜੋ ਪ੍ਰਭਾਵਸ਼ਾਲੀ ਢੰਗ ਨਾਲ ਸੂੂਬੇ ਦੇ ਕਈ ਲੱਖ ਲੋਕਾਂ ਦੀ ਰੋਜ਼ੀ-ਰੋਟੀ ਬਣਾਉਂਦੇ ਹਨ। ਓਧਰ ਸਟੇਟ ਲਾਟਰੀਜ਼ ਡਾਇਰੈਕਟੋਰੇਟ ਦੇ ਪ੍ਰਚਾਰ ਅਧਿਕਾਰੀ ਬੀ.ਟੀ ਅਨਿਲ ਕੁਮਾਰ ਨੇ ਦੱਸਿਆ ਸਰਕਾਰ ਦੀਆਂ ਸਮਾਜਿਕ ਭਲਾਈ ਸਕੀਮਾਂ 'ਚ ਲੋਕਾਂ ਦੀ ਭਾਗੀਦਾਰੀ ਦੀ ਮੰਗ ਕਰਨਾ ਸਰਕਾਰ ਦੀ ਨੀਤੀ ਹੈ। ਲਾਟਰੀ ਦੀ ਵਿਕਰੀ ਰਾਹੀਂ ਇਕੱਠਾ ਹੋਇਆ ਸਾਰਾ ਪੈਸਾ ਸਰਕਾਰ ਦੀਆਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆਂ ਦੀਆਂ ਵਧੀਆਂ ਮੁਸ਼ਕਲਾਂ, ਗ੍ਰਹਿ ਮੰਤਰਾਲਾ ਨੇ CBI ਨੂੰ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

Tanu

This news is Content Editor Tanu