ਕੇਰਲ ਨਨ ਰੇਪ ਕੇਸ: ਜਲੰਧਰ ਦੇ ਬਿਸ਼ਪ ਨੇ ਦਾਖ਼ਲ ਕੀਤੀ ਜ਼ਮਾਨਤ ਪਟੀਸ਼ਨ

09/20/2018 1:17:18 PM

ਕੇਰਲ— ਕੇਰਲ 'ਚ ਨਨ ਰੇਪ ਕੇਸ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁਲੱਕਲ ਨੇ ਕੇਰਲ ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ। ਕੋਰਟ ਮੰਗਲਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ। ਦੂਜੇ ਪਾਸੇ ਮਹਿਲਾ ਕਾਂਗਰਸ ਦੀ ਸਟੇਟ ਜਨਰਲ ਸੈਕ੍ਰੇਟਰੀ ਐਮ.ਹਰੀਪ੍ਰਿਯਾ ਨੇ ਇਸ ਮਾਮਲੇ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰਕੇ ਦੋਸ਼ੀ ਬਿਸ਼ਪ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। 

ਇਸ ਤੋਂ ਪਹਿਲਾਂ ਐਤਵਾਰ ਨੂੰ ਪੋਪ ਫ੍ਰਾਂਸਿਸ ਨੂੰ ਪੱਤਰ ਲਿਖ ਕੇ ਆਪਣੇ ਅਹੁਦੇ ਦੀਆਂ ਜ਼ਿੰਮੇਦਾਰੀਆਂ ਤੋਂ ਕੁਝ ਸਮਾਂ ਮੁਕਤ ਹੋਣ ਦੀ ਮਨਜ਼ੂਰੀ ਮੰਗੀ ਸੀ। ਬਿਸ਼ਪ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਕਈ ਵਾਰ ਕੇਰਲ ਜਾਣਾ ਪੈ ਸਕਦਾ ਹੈ। ਇਸ ਕਾਰਨ ਤੋਂ ਉਹ ਇਸ ਜ਼ਿੰਮੇਦਾਰੀ ਤੋਂ ਕੁਝ ਸਮੇਂ ਲਈ ਮੁਕਤ ਹੋਣਾ ਚਾਹੁੰਦੇ ਹਨ। ਇਸ ਪੱਤਰ ਨੂੰ ਭਾਰਤ 'ਚ ਪੋਪ ਦੇ ਪ੍ਰਤੀਨਿਧੀ ਨੂੰ ਸੌਂਪ ਦਿੱਤਾ ਗਿਆ ਹੈ। ਪਿਛਲੇ ਹਫਤੇ ਵੀ ਬਿਸ਼ਪ ਨੇ ਸਰਕੁਲਰ ਜਾਰੀ ਕਰਕੇ ਪ੍ਰਸ਼ਾਸਨਿਕ ਜ਼ਿੰਮੇਦਰੀ ਦੂਜੇ ਪਾਦਰੀ ਨੂੰ ਸੌਂਪ ਦਿੱਤੀ ਸੀ। ਇਸ ਸਰਕੁਲਰ 'ਚ ਬਿਸ਼ਪ ਨੇ ਕਿਹਾ ਕਿ ਮੇਰੀ ਗੈਰ-ਮੌਜੂਦਗੀ 'ਚ ਮੈਥਊ ਕੋਕੰਦਮ ਡਾਈਸੀਜ਼ ਜ਼ਿੰਮੇਦਾਰੀ ਸੰਭਾਲਣਗੇ।