ਕੇਰਲ 'ਚ ਬਚਾਅ ਦੇ ਅਨੋਖੇ ਤਰੀਕੇ: ਮਛਵਾਰੇ ਉੱਥੇ ਪਹੁੰਚ ਕੇ ਲੋਕਾਂ ਨੂੰ ਕੱਢ ਰਹੇ, ਜਿੱਥੇ ਕੋਈ ਨਹੀਂ ਪਹੁੰਚ ਰਿਹਾ

08/20/2018 11:38:29 AM

ਕੇਰਲ— ਕੇਰਲ 'ਚ ਐਤਵਾਰ ਨੂੰ ਬਾਰਿਸ਼ ਰੁਕ ਗਈ ਅਤੇ ਪਾਣੀ ਦਾ ਪੱਧਰ ਵੀ ਹੇਠਾਂ ਹੋ ਗਿਆ ਅਤੇ 14 ਜ਼ਿਲੇ ਪਾਣੀ 'ਚ ਡੁੱਬ ਗਏ ਹਨ। ਆਰਮੀ, ਨੇਵੀ, ਏਅਰਫੋਰਸ, ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ., ਕੇਰਲ ਪੁਲਸ, ਫਾਇਰ ਡਿਪਾਰਮੈਂਟ ਵਰਗੀਆਂ ਹੋਰ ਏਜੰਸੀਆਂ ਬਚਾਅ 'ਚ ਜੁੱਟੀਆਂ ਹੋਈਆਂ ਹਨ। ਇਸ ਸਭ ਵਿਚਕਾਰ ਸੂਬਿਆਂ ਦੇ ਮਛਵਾਰੇ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੇ ਹਨ। ਮਛਵਾਰਿਆਂ ਨੂੰ ਇੱਥੇ ਸਨਸ ਆਫ ਦ ਸੀ, ਮਤਲਬ ਸਮੁੰਦਰ ਦੇ ਬੇਟੇ ਕਹਿ ਕੇ ਬੁਲਾਇਆ ਜਾਂਦਾ ਹੈ। ਪਾਣੀ ਨਾਲ ਰੋਜ਼ੀ-ਰੋਟੀ ਚਲਾਉਣ ਵਾਲੇ ਮਛਵਾਰੇ ਹੁਣ ਪਾਣੀ ਨਾਲ ਜ਼ਿੰਦਗੀਆਂ ਬਚਾ ਰਹੇ ਹਨ। ਤਿਰੂਅਨੰਤਪੁਰਮ, ਕੋਲੱਮ, ਏਰਨਾਕੁਲਮ ਅਤੇ ਅਲਾਪੁਝਾ ਦੇ ਮਛਵਾਰਿਆਂ ਨੇ ਰੈਸਕਿਊ ਦਾ ਨਵਾਂ ਮਾਡਲ ਤਿਆਰ ਕੀਤਾ ਹੈ। ਇੱਥੇ ਮਛਵਾਰਿਆਂ ਦੀ ਇਕ ਸੰਸਥਾ ਹੈ। ਕੇਰਲ ਸਵਤੰਤਰ ਮਲਸਯਾਥੋਝੀਲਾਲੀ ਫੋਡਰੇਸ਼ਨ। ਮਛਵਾਰਿਆਂ ਨੂੰ ਛੋਟੇ-ਛੋਟੇ ਇਲਾਕਿਆਂ 'ਤੇ ਨਜ਼ਰ ਰੱਖਣਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਛਵਾਰਿਆਂ ਦੀਆਂ ਇਹ ਟੋਲੀਆਂ ਜ਼ਿਆਦਾਤਰ ਉਨ੍ਹਾਂ ਇਲਾਕਿਆਂ 'ਚ ਕੰਮ ਕਰ ਰਹੀਆਂ ਹਨ, ਜਿੱਥੇ ਸਰਕਾਰੀ ਏਜੰਸੀਆਂ ਦਾ ਪਹੁੰਚਣਾ ਮੁਸ਼ਕਿਲ ਹੈ। ਇਹ ਲੋਕਲ ਮਛਵਾਰੇ ਹਨ ਅਤੇ ਕੋਨੇ-ਕੋਨੇ ਨੂੰ ਜਾਣਦੇ ਹਨ। ਆਪਣੀਆਂ ਛੋਟੀਆਂ ਕਿਸ਼ਤੀਆਂ ਦੇ ਸਹਾਰੇ ਅੰਦਰੂਨੀ ਇਲਾਕਿਆਂ 'ਚ ਮਦਦ ਲਈ ਪਹੁੰਚ ਜਾਂਦੇ ਹਨ। 10 ਦਿਨ ਤੋਂ ਆਪਰੇਸ਼ਨ ਚੱਲ ਰਿਹਾ ਹੈ। ਮਛਵਾਰੇ ਗਰੀਬ ਹਨ, ਕਿਸ਼ਤੀਆਂ ਉਨ੍ਹਾਂ ਦੀਆਂ ਆਪਣੀ ਹਨ, ਪ੍ਰਸ਼ਾਸਨ ਤੋਂ ਸਿਰਫ ਡੀਜ਼ਲ ਮੰਗਿਆ ਹੈ। ਲੋਕ ਜਦੋਂ ਇਨ੍ਹਾਂ ਨੂੰ ਧੰਨਵਾਦ ਕਹਿੰਦੇ ਹਨ ਤਾਂ ਉਨ੍ਹਾਂ ਦਾ ਇਕ ਹੀ ਜਵਾਬ ਹੁੰਦਾ ਹੈ। ਅਸੀਂ ਤਾਂ ਪਾਣੀ ਦੇ ਹੀ ਲੋਕ ਹਾਂ। ਸਾਨੂੰ ਕਿਸ ਗੱਲ ਦਾ ਧੰਨਵਾਦ। ਅਜਿਹੀ ਹੀ ਕੋਸ਼ਿਸ਼ ਤਿਰੂਅਨੰਤਪੁਰਮ ਦੇ ਇੰਜੀਨੀਅਰਿੰਗ ਵਿਦਿਅਰਥੀਆਂ ਨੇ ਵੀ ਕੀਤੀ ਹੈ। ਬਿਜਲੀ ਦੀ ਕਮੀ ਕਾਰਨ ਮੋਬਾਇਲ ਤੱਕ ਚਾਰਜ ਨਹੀਂ ਹੋ ਰਹੇ ਹਨ। ਵਿਦਿਆਰਥੀਆਂ ਨੇ ਡਾਟਾ ਕੇਬਲ ਅਤੇ ਚਾਰ ਬੈਟਰੀਆਂ ਨੂੰ ਮਿਲਾ ਕੇ ਅਸਥਾਈ ਪਾਵਰ ਬੈਂਕਾਂ ਬਣਾਈਆਂ ਹਨ ਅਤੇ ਰਾਹਤ ਕੈਂਪਾਂ 'ਚ ਜਾ ਕੇ ਲੋਕਾਂ ਨੂੰ ਵੰਡ ਰਹੇ ਹਨ।