ISIS ''ਚ ਸ਼ਾਮਲ ਹੋਣ ਗਏ 4 ਭਾਰਤੀਆਂ ਦੀ ਅਫਗਾਨਿਸਤਾਨ ''ਚ ਮੌਤ

Saturday, Mar 31, 2018 - 12:22 AM (IST)

ਕਾਸਰਗੋਡ— ਕੇਰਲ ਦੇ ਕਾਸਰਗੋਡ ਤੋਂ ਖਬਰ ਮਿਲੀ ਹੈ ਕਿ ਅਫਗਾਨਿਸਤਾਨ 'ਚ ਖਤਰਨਾਕ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. 'ਚ ਸ਼ਾਮਲ ਹੋਣ ਗਏ ਚਾਰ ਲੋਕ ਬੰਬ ਧਮਾਕੇ 'ਚ ਮਾਰੇ ਗਏ ਹਨ। ਮ੍ਰਿਤਕਾਂ 'ਚ ਕਾਸਰਗੋਡ ਨਿਵਾਸੀ ਤਿੰਨ ਲੋਕ ਇਕੋ ਪਰਿਵਾਰ ਦੇ ਮੈਂਬਰ ਸਨ।
ਕੇਰਲ ਪੁਲਸ ਦੇ ਇਕ ਖੂਫੀਆ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਖਬਰਾਂ ਸੁਣੀਆਂ ਹਨ ਪਰ ਇਸ ਦੀ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਜੇ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। ਆਪਣੀ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਮਾਰੇ ਗਏ ਲੋਕਾਂ 'ਚ ਸ਼ਿਹਾਜ਼, ਉਸ ਦੀ ਪਤਨੀ ਤੇ ਉਸ ਬੱਚੇ ਦੇ ਇਲਾਵਾ ਇਕ ਹੋਰ ਵਿਅਕਤੀ ਵੀ ਸ਼ਾਮਲ ਹੈ। ਉਹ ਇਸ ਸਬੰਧ 'ਚ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਅਫਗਾਨਿਸਤਾਨ 'ਚ ਆਈ.ਐਸ.ਆਈ.ਐਸ. 'ਚ ਸ਼ਾਮਲ ਹੋਣ ਵਾਲੇ ਕੇਰਲਵਾਸੀਆਂ ਦੇ ਮਾਰੇ ਜਾਣ ਦੀ ਕੁਲ ਗਿਣਤੀ 8 ਹੋ ਗਈ ਹੈ। 
ਸੂਬੇ ਦੇ ਮੁੱਖ ਮੰਤਰੀ ਦਫਤਰ ਨੇ 2016 'ਚ ਜਾਣਕਾਰੀ ਦਿੱਤੀ ਸੀ ਕਿ ਸੂਬੇ 'ਚ ਬੱਚਿਆਂ ਸਣੇ 21 ਲੋਕ ਲਾਪਤਾ ਹਨ ਤੇ ਇਸ 'ਚ ਕਾਸਰਗੋਡ ਇਲਾਕੇ ਜ਼ਿਲੇ ਦੇ 17 ਲੋਕ ਸ਼ਾਮਲ ਹਨ।


Related News