ਕੇਰਲ 'ਚ ਮਾਨਸੂਨ ਨੇ ਦਿੱਤੀ ਦਸਤਕ, ਭਾਰੀ ਮੀਂਹ ਦਰਮਿਆਨ 9 ਜ਼ਿਲ੍ਹਿਆਂ 'ਚ ਯੈਲੋ ਅਲਰਟ

06/01/2020 2:32:29 PM

ਤਿਰੂਵਨੰਤਪੁਰਮ— ਕੇਰਲ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮੌਸਮ ਮਹਿਕਮੇ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਕੇਰਲ ਪਹੁੰਚ ਗਿਆ ਹੈ। ਕੇਰਲ 'ਚ ਭਾਰੀ ਮੀਂਹ ਦਰਮਿਆਨ ਭਾਰਤੀ ਮੌਸਮ ਮਹਿਕਮੇ ਨੇ ਸੂਬੇ ਦੇ 9 ਜ਼ਿਲਿਆਂ ਵਿਚ 'ਯੈਲੋ ਅਲਰਟ' ਜਾਰੀ ਕੀਤਾ ਹੈ। ਮਹਿਕਮੇ ਨੇ ਤਿਰੂਵਨੰਤਪੁਰਮ, ਕੋਲਮ, ਪਠਾਨਮਥਿੱਟਾ, ਅਲਾਪੁੱਝਾ, ਕੋਟਾਯਮ, ਇਡੁੱਕੀ, ਮਲਪੁਰਮ,ਏਏਰਨਾਕੁਲਮ ਅਤੇ ਕੰਨੂਰ ਜ਼ਿਲਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕਰੇਲ ਦੀ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਕਾਫੀ ਹੇਠਾਂ ਚੱਲਾ ਗਿਆ ਹੈ। 

ਭਾਰਤੀ ਮੌਸਮ ਮਹਿਕਮੇ ਮੁਤਾਬਕ ਤਿਰੂਵਨੰਤਪੁਰਮ 'ਚ ਦਿਨ ਦਾ ਤਾਪਮਾਨ 25 ਡਿਗਰੀ ਤੱਕ ਚੱਲਾ ਗਿਆ ਹੈ। ਕੇਰਲ ਦੇ ਦੱਖਣੀ ਤੱਟੀ ਇਲਾਕਿਆਂ ਅਤੇ ਲਕਸ਼ਦੀਪ ਵਿਚ ਬੀਤੇ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਮਹਿਕਮੇ ਨੇ ਸ਼ਨੀਵਾਰ ਨੂੰ ਇਸ ਨੂੰ ਮਾਨਸੂਨ ਤੋਂ ਪਹਿਲਾਂ ਪੈਣ ਵਾਲਾ ਮੀਂਹ ਦੱਸਿਆ ਸੀ। ਹਾਲਾਂਕਿ ਨਿਜੀ ਮੌਸਮ ਏਜੰਸੀ ਸਕਾਈਮੇਟ ਨੇ ਦਾਅਵਾ ਕੀਤਾ ਸੀ ਕਿ ਦੱਖਣੀ-ਪੱਛਮੀ ਮਾਨਸੂਨ ਨੇ ਕੇਰਲ ਦੇ ਤੱਟ 'ਤੇ ਦਸਤਕ ਦੇ ਦਿੱਤੀ ਹੈ। ਮੌਸਮ ਮਹਿਕਮੇ ਦਾ ਕਹਿਣਾ ਸੀ ਕਿ ਕੇਰਲ 'ਚ 1 ਜੂਨ ਤੋਂ ਬਾਅਦ ਹੀ ਮਾਨਸੂਨ ਆਵੇਗਾ।

ਮੌਸਮ ਮਹਿਕਮੇ ਨੇ ਅਪ੍ਰੈਲ 'ਚ ਦਾਅਵਾ ਕੀਤਾ  ਸੀ ਕਿ ਇਸ ਵਾਰ ਮਾਨਸੂਨ ਔਸਤ ਹੀ ਰਹੇਗਾ। ਮਹਿਕਮੇ ਮੁਤਾਬਕ 96 ਤੋਂ 100 ਫੀਸਦੀ ਮੀਂਹ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ। ਪਿਛਲੇ ਸਾਲ ਮਾਨਸੂਨ 8 ਦਿਨ ਦੀ ਦੇਰੀ ਨਾਲ 8 ਜੂਨ ਨੂੰ ਕੇਰਲ ਦੇ ਸਮੁੰਦਰੀ ਤੱਟ ਨਾਲ ਟਕਰਾਇਆ ਸੀ। ਭਾਰਤ ਵਿਚ ਜੂਨ ਤੋਂ ਸਤੰਬਰ ਵਿਚਾਲੇ ਦੱਖਣੀ-ਪੱਛਮੀ ਮਾਨਸੂਨ ਤੋਂ ਮੀਂਹ ਪੈਦਾ ਹੈ।

Tanu

This news is Content Editor Tanu