ਦੁਖ਼ਦਾਇਕ ਖ਼ਬਰ: ਮਕਾਨ ’ਚ ਅੱਗ ਲੱਗਣ ਨਾਲ 8 ਮਹੀਨਿਆਂ ਦੇ ਬੱਚੇ ਸਮੇਤ 5 ਜੀਆਂ ਦੀ ਮੌਤ

03/08/2022 3:25:41 PM

ਕੇਰਲ (ਭਾਸ਼ਾ)– ਵਰਕਲਾ ਦੇ ਦਲਵਾਪੁਰਮ ’ਚ ਇਕ ਮਕਾਨ ’ਚ ਅੱਗ ਲੱਗਣ ਨਾਲ ਇਕ ਬੱਚੇ ਸਮੇਤ 5 ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਗ ਦੁਰਘਟਨਾਵੰਸ਼ ਲੱਗ ਗਈ। ਇਲੈਕਟ੍ਰਿਕ ਅਤੇ ਫੋਰੈਂਸਿਕ ਮਾਹਰਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਦੋ ਮੰਜ਼ਿਲਾ ਮਕਾਨ ਦੇ ਵੱਖ-ਵੱਖ ਕਮਰਿਆਂ ’ਚ ਲਾਸ਼ਾਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ

ਪਰਿਵਾਰ ਦੇ ਇਕ ਹੋਰ ਮੈਂਬਰ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਉਸ ਦੀ ਹਾਲਤ ਗੰਭੀਰ ਹੈ। ਅੱਗ ਵਿਚ ਮਾਰੇ ਗਏ ਪ੍ਰਥਾਪਨ (62), ਪਤਨੀ ਸ਼ੇਰਲੀ (52), ਨੂੰਹ ਅਬਰਾਮੀ (24) ਅਤੇ ਛੋਟਾ ਪੁੱਤਰ (27) ਹਨ। ਅਬਰਾਮੀ ਦਾ 8 ਮਹੀਨਿਆਂ ਦਾ ਬੇਟਾ ਰੇਆਨ ਵੀ ਮਾਰਿਆ ਗਿਆ। ਪ੍ਰਥਾਪਨ ਦਾ ਬੇਟਾ ਨਿਹਿਲ ਇਕੱਲਾ ਬਚਿਆ ਹੈ ਅਤੇ ਸੜਿਆ ਹੋਇਆ ਹੈ, ਜੋ ਕਿ ਹਸਪਤਾਲ ਵਿਚ ਦਾਖ਼ਲ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ

ਸਥਾਨਕ ਲੋਕਾਂ ਮੁਤਾਬਕ ਤੜਕੇ ਉਨ੍ਹਾਂ ਨੇ ਘਰ ਦੇ ਸਾਹਮਣੇ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦੇ ਵੇਖਿਆ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਆਵਾਜ਼ਾਂ ਦਿੱਤੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਘਰ ਦੇ ਪਿੱਛੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ। ਡੀ. ਆਈ. ਜੀ. ਆਰ. ਨਿਸ਼ਾਂਤਨੀ ਨੇ ਘਰ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਉਪਰ ਦੇ ਕਮਰੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ।

ਇਹ ਵੀ ਪੜ੍ਹੋ: ਮਹਿਲਾ ਦਿਵਸ ’ਤੇ PM ਮੋਦੀ ਨੇ ਕਿਹਾ- ਮੈਂ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕਰਦਾ ਹਾਂ

ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸ਼ਾਰਟ ਸਰਕਿਟ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ, ਜਦਕਿ ਏਅਰਕੰਡੀਸ਼ਨ ਕਮਰੇ, ਉੱਚਿਤ ਵੈਂਟੀਲੇਸ਼ਨ ਦੀ ਘਾਟ ਕਾਰਨ ਅੱਗ ਫੈਲ ਗਈ। ਅਜਿਹਾ ਹੋ ਸਕਦਾ ਹੈ ਕਿ ਪਰਿਵਾਰ ਦੇ ਜੀਆਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੋਵੇ। ਲਾਸ਼ਾਂ ਦਾ ਪੋਸਟਮਾਰਟਮ ਲਈ ਤਿਰੁਵਨੰਤਪੁਰਮ ਮੈਡੀਕਲ ਕਾਲਜ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Tanu

This news is Content Editor Tanu