ਕੇਰਲ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ''ਚ ਹੈਵਾਨੀਅਤ, ਗਰਭਵਤੀ ਗਾਂ ਨੂੰ ਖੁਆਇਆ ਵਿਸਫੋਟਕ

06/06/2020 2:04:59 PM

ਬਿਲਾਸਪੁਰ- ਕੇਰਲ ਦੇ ਮਲਪੁਰਮ 'ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ 'ਚ ਗਰਭਵਤੀ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ ਕੇ ਖੁਆ ਦਿੱਤਾ, ਜਿਸ ਨਾਲ ਗਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਹੈ। ਗਾਂ ਦੇ ਮਾਲਕ ਨੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਸ ਨੇ ਇਸ ਮਾਮਲੇ ਦੇ ਸੰਬੰਧ 'ਚ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚਕੀਤੀ ਜਾ ਰਹੀ ਹੈ।

ਲੋਕਾਂ 'ਚ ਇਸ ਘਟਨਾ ਦੇ ਬਾਅਦ ਤੋਂ ਕਾਫ਼ੀ ਗੁੱਸਾ ਹੈ। ਇਸ ਤੋਂ ਪਹਿਲਾਂ ਮਲਪੁਰ 'ਚ ਇਕ ਗਰਭਵਤੀ ਹਥਣੀ ਨੂੰ ਸ਼ਰਾਰਤੀ ਅਨਸਰਾਂ ਨੇ ਵਿਸਫੋਟਕ ਖੁਆ ਦਿੱਤਾ ਸੀ, ਜਿਸ ਨਾਲ ਉਸ ਦਾ ਮੂੰਹ ਅਤੇ ਜਬਾੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਹਥਣੀ ਵੇਲਿਆਰ ਨਦੀ ਪਹੁੰਚੀ, ਜਿੱਥੇ 3 ਦਿਨ ਤੱਕ ਪਾਣੀ 'ਚ ਮੂੰਹ ਪਾ ਕੇ ਖੜ੍ਹੀ ਰਹੀ। ਬਾਅਦ 'ਚ ਉਸ ਦੀ ਅਤੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਕੇਰਲ ਸਰਕਾਰ ਪੂਰੇ ਮਾਮਲੇ ਦੀ ਜਾਂਚ ਕਰਵਾ ਰਹੀ ਹੈ। ਇਸ ਮਾਮਲੇ 'ਤੇ ਖੁਦ ਵਾਤਾਵਰਣ ਮੰਤਰਾਲਾ ਵੀ ਨੋਟਿਸ ਲੈ ਚੁੱਕਿਆ ਹੈ।

DIsha

This news is Content Editor DIsha