ਕੇਰਲ ਸਰਕਾਰ ਨੇ ਘਟਾਇਆ ਸਰਕਾਰੀ ਬੱਸਾਂ ਦਾ ਕਿਰਾਇਆ

02/11/2016 4:02:09 PM

ਤਿਰੂਅਨੰਤਪੁਰਮ— ਕੇਰਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ''ਚ ਹਾਲ ਹੀ ''ਚ ਆਈ ਗਿਰਾਵਟ ਨੂੰ ਦੇਖਦੇ ਹੋਏ ਸਰਕਾਰੀ ਬੱਸਾਂ ਦਾ ਕਿਰਾਇਆ ਇਕ ਰੁਪਇਆ ਘਟਾ ਦਿੱਤਾ ਹੈ।
ਸੂਬਾ ਸਰਕਾਰ ਮੁਤਾਬਕ ਸੂਬਾ ਟਰਾਂਸਪੋਰਟ ਨਿਗਮ ਦੀਆਂ ਆਮ ਬੱਸਾਂ ਦਾ ਘੱਟ ਤੋਂ ਘੱਟ ਕਿਰਾਇਆ ਹੁਣ 7 ਰੁਪਏ ਦੀ ਬਜਾਏ 6 ਰੁਪਏ ਹੋਵੇਗਾ। ਸਰਕਾਰ ਨੇ ਟਰਾਂਸਪੋਰਟ ਮੰਤਰੀ ਨੂੰ ਕਿਹਾ ਹੈ ਕਿ ਉਹ ਨਿਜੀ ਬੱਸ ਸੰਚਾਲਕਾਂ ਨਾਲ ਗੱਲ ਕਰ ਕੇ ਪ੍ਰਾਈਵੇਟ ਬੱਸਾਂ ਦਾ ਕਿਰਾਇਆ ਵੀ ਘਟਾਉਣ ਦੀ ਕੋਸ਼ਿਸ਼ ਕਰਨ। ਆਮ ਸਰਕਾਰੀ ਬੱਸਾਂ ਦਾ ਕਿਰਾਇਆ ਘਟਾਏ ਜਾਣ ਨਾਲ ਸੂਬਾ ਸਰਕਾਰ ਨੂੰ ਹਰ ਦਿਨ 27 ਲੱਖ ਰੁਪਏ ਦਾ ਨੁਕਸਾਨ ਹੋਵੇਗਾ।

Tanu

This news is News Editor Tanu