JNUSU ਪ੍ਰਧਾਨ ਆਇਸ਼ੀ ਘੋਸ਼ ਨੂੰ ਹੌਸਲਾ ਦੇਣ ਪਹੁੰਚੇ ਮੁੱਖ ਮੰਤਰੀ ਪਿਨਰਾਈ ਵਿਜਯਨ

01/11/2020 2:38:12 PM

ਨਵੀਂ ਦਿੱਲੀ—ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਅੱਜ ਦਿੱਲੀ ਦੇ ਕੇਰਲ ਹਾਊਸ 'ਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਕਈ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ। ਦੱਸ ਦੇਈਏ ਕਿ ਕੇਰਲ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਹੈ, ਜਿਸ ਨੇ ਬਕਾਇਦਾ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਨਾਗਰਿਕ ਸੋਧ ਕਾਨੂੰਨ ਦਾ ਵਿਰੋਧ ਜਤਾਇਆ ਹੈ। ਇਸ ਤੋਂ ਇਲਾਵਾ ਉੱਥੇ ਦੇ ਮੁੱਖ ਮੰਤਰੀ ਨੇ 11 ਸੂਬਿਆਂ ਨੂੰ ਪੱਤਰ ਲਿਖ ਕੇ ਇਸ ਦਾ ਵਿਰੋਧ ਕਰਨ ਲਈ ਬੇਨਤੀ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਦੇਸ਼ 'ਚ ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਅਜਿਹੇ 'ਚ ਮੁੱਖ ਮੰਤਰੀ ਪਿਨਰਾਈ ਵਿਜਯਨ ਦਾ ਜੇ.ਐੱਨ.ਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਮਿਲਣਾ ਅੱਗ 'ਚ ਘਿਉ ਪਾਉਣ ਵਾਲਾ ਕੰਮ ਹੋ ਸਕਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੇਰਲ ਦੇ ਰਾਜਪਾਲ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਵਿਧਾਨ ਸਭਾ 'ਚ ਸੀ.ਏ.ਏ ਦੇ ਖਿਲਾਫ ਲਿਆਂਦਾ ਗਿਆ ਪ੍ਰਸਤਾਵ ਅਸੰਵਿਧਾਨਿਕ ਹੈ।

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਕੁਝ ਨਕਾਬਪੋਸ਼ਾਂ ਨੇ ਜੇ.ਐੱਨ.ਯੂ ਇਮਾਰਤ 'ਚ ਦਾਖਲ ਹੋ ਕੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ 'ਤੇ ਲਾਠੀਚਾਰਜ ਕੀਤਾ। ਲੋਹੇ ਦੀ ਰਾਡਾਂ ਨਾਲ ਕੀਤੇ ਗਏ ਹਮਲੇ 'ਚ ਆਇਸ਼ੀ ਜ਼ਖਮੀ ਹੋ ਗਈ ਅਤੇ ਉਸ ਦੀਆਂ ਤਸਵੀਰਾਂ ਕਈ ਚੈਨਲਾਂ ਅਤੇ ਅਖਬਾਰਾਂ 'ਚ ਦੇਖੀਆਂ ਗਈਆਂ ਸੀ।


Iqbalkaur

Content Editor

Related News