ਕੇਰਲ ਦੇ ਮੁੱਖ ਮੰਤਰੀ ਨਾਲ ਪੇਂਟਰ ਨੇ ਲਈ ਪੈਰ ਨਾਲ ਸੈਲਫੀ (ਤਸਵੀਰਾਂ)

11/13/2019 3:02:37 PM

ਤਿਰੂਵੰਤਪੁਰਮ—ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 4 ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਵੀ ਚਿਹਰੇ 'ਤੇ ਵੀ ਖੁਸ਼ੀ ਆ ਜਾਵੇਗੀ। ਇਹ ਤਸਵੀਰਾਂ ਅਲਾਥੁਰ ਦੇ ਰਹਿਣ ਵਾਲਾ ਅਪਾਹਜ ਪੇਂਟਰ ਪ੍ਰਣਵ ਬਾਲਾਸੁਬਰਾਮਨੀਅਮ ਦੀਆਂ ਹਨ, ਜਿਸ ਦੇ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਵੀ ਉਸ ਨੇ ਪੈਰਾਂ ਨਾਲ ਪੇਂਟਿੰਗ ਬਣਾਉਂਦਾ ਹੈ। ਇਨੀਂ ਦਿਨੀਂ ਉਹ ਕਾਫੀ ਚਰਚਾ 'ਚ ਹੈ। ਪ੍ਰਣਵ ਆਪਣੇ ਜਨਮ ਦਿਨ 'ਤੇ ਮੁੱਖ ਮੰਤਰੀ ਨੂੰ ਮਿਲਣ ਪਹੁੰਚਿਆ ਸੀ। ਮੁੱਖ ਮੰਤਰੀ ਪਿਨਰਾਈ ਵਿਜਯਨ ਪੇਂਟਰ ਪ੍ਰਣਵ ਨੂੰ ਮਿਲ ਕੇ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਤਸਵੀਰਾਂ ਪੋਸਟ ਕਰ ਕੇ ਦਿਲ ਛੂਹ ਲੈਣ ਵਾਲੀ ਗੱਲ ਲਿਖੀ।

ਦੱਸ ਦੇਈਏ ਕਿ ਪ੍ਰਣਵ ਆਪਣੇ ਜਨਮ ਦਿਨ 'ਤੇ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਕਰਨ ਆਏ ਸੀ ਅਤੇ ਜਾਂਦੇ ਸਮੇਂ ਉਨ੍ਹਾਂ ਨੇ ਪੈਰ ਨਾਲ ਸੈਲਫੀ ਲਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਮੁੱਖ ਮੰਤਰੀ ਨੇ ਫੇਸਬੁੱਕ 'ਤੇ ਲਿਖੀ ਇਹ ਗੱਲ-
''ਜਦੋਂ ਮੈਂ ਅੱਜ ਸਵੇਰੇ ਵਿਧਾਨ ਸਭਾ ਦਫਤਰ ਪਹੁੰਚਿਆ ਤਾਂ ਇਹ ਇੱਕ ਦਿਲ ਨੂੰ ਛੂਹ ਲੈਣ ਵਾਲਾ ਅਨੁਭਵ ਸੀ। ਅਲਾਥੁਰ ਦੇ ਅਪਾਹਜ ਪੇਂਟਰ ਪ੍ਰਣਵ ਜਿਸ ਦੇ ਦੋਵੇਂ ਹੱਥ ਨਹੀਂ ਹਨ। ਆਪਣੇ ਜਨਮਦਿਨ 'ਤੇ ਰਾਹਤ ਫੰਡ 'ਚ ਦਾਨ ਕਰਨ ਆਏ ਸੀ। ਪ੍ਰਣਵ ਨੂੰ ਟੈਲੀਵਿਜ਼ਨ ਰਿਆਲਿਟੀ ਸ਼ੋਅ ਤੋਂ ਇਹ ਪੈਸੇ ਮਿਲੇ ਸੀ। ਪ੍ਰਣਵ ਦੇ ਨਾਲ ਮਾਤਾ-ਪਿਤਾ ਵੀ ਆਏ ਸੀ।''

ਪ੍ਰਣਵ ਅਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਚੱਲਦੀ ਰਹੀ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ 4 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੱਕ ਤਸਵੀਰ 'ਚ ਪ੍ਰਣਵ ਮੁੱਖ ਮੰਤਰੀ ਨੂੰ ਪੈਰ ਨਾਲ ਚੈੱਕ ਦੇ ਰਿਹਾ ਹੈ। ਦੂਜੀ ਤਸਵੀਰ 'ਚ ਮੁੱਖ ਮੰਤਰੀ ਨੇ ਪ੍ਰਣਵ ਦਾ ਪੈਰ ਫੜਿਆ ਹੋਇਆ ਹੈ। ਤੀਜੀ ਤਸਵੀਰ 'ਚ ਪ੍ਰਣਵ ਪੈਰ ਦੇ ਸਹਾਰੇ ਸੈਲਫੀ ਕਲਿੱਕ ਕਰ ਰਿਹਾ ਹੈ। ਚੌਥੀ ਤਸਵੀਰ 'ਚ ਮੁੱਖ ਮੰਤਰੀ ਪਿਨਰਾਈ ਵਿਜਯਨ ਪ੍ਰਣਵ ਨੂੰ ਅਸ਼ੀਰਵਾਦ ਦਿੰਦਾ ਹੋਏ ਦਿਖਾਈ ਦੇ ਰਹੇ ਹਨ।

Iqbalkaur

This news is Content Editor Iqbalkaur