ਕੇਰਲ : ਬਜਟ ਦੇ ਕਵਰ ''ਤੇ ਮਹਾਤਮਾ ਗਾਂਧੀ ਦੇ ਕਤਲ ਦੀ ਪੇਂਟਿੰਗ

02/07/2020 3:34:18 PM

ਤਿਰੁਅਨੰਤਪੁਰਮ— ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਰਾਜ ਦਾ ਬਜਟ 2020-21 ਪੇਸ਼ ਕੀਤਾ। ਹਾਲਾਂਕਿ ੋ ਚੀਜ਼ ਸਭ ਤੋਂ ਦਿਲਚਸਪ ਰਹੀ, ਉਹ ਬਜਟ ਦੇ ਅੰਕੜੇ ਨਹੀਂ ਸਗੋਂ ਬਜਟ ਦਾ ਕਵਰ ਸੀ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਬਜਟ ਦੇ ਕਵਰ ਪੇਜ਼ 'ਤੇ ਗਾਂਧੀ ਦੇ ਕਤਲ ਦੇ ਦ੍ਰਿਸ਼ ਦਾ ਚਿੱਤਰ ਬਣਿਆ ਸੀ। ਇਸ ਨੂੰ ਵਿੱਤ ਮੰਤਰੀ ਨੇ ਸਹੀ ਠਹਿਰਾਇਆ ਹੈ। 

ਅਸੀਂ ਇਹ ਨਹੀਂ ਭੁੱਲਣ ਵਾਲੇ ਕਿ ਗਾਂਧੀ ਦਾ ਕਤਲ ਕਿਸ ਨੇ ਕੀਤਾ ਸੀ
ਵਿੱਤ ਮੰਤਰੀ ਥਾਮਸ ਨੇ ਕਿਹਾ,''ਮੇਰੇ ਬਜਟ ਭਾਸ਼ਣ ਦੇ ਕਵਰ 'ਤੇ ਗਾਂਧੀ ਦੇ ਕਤਲ ਦੌਰਾਨ ਦਾ ਦ੍ਰਿਸ਼ ਮਲਯਾਲੀ ਚਿੱਤਰਕਾਰ ਵਲੋਂ ਬਣਾਇਆ ਗਿਆ ਹੈ। ਅਸੀਂ ਇਸ ਤੋਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹ ਨਹੀਂ ਭੁੱਲਣ ਵਾਲੇ ਕਿ ਗਾਂਧੀ ਦਾ ਕਤਲ ਕਿਸ ਨੇ ਕੀਤਾ ਸੀ।'' ਉਨ੍ਹਾਂ ਨੇ ਕਿਹਾ,''ਇਹ ਉਦੋਂ ਬਹੁਤ ਜ਼ਰੂਰੀ ਹੋ ਜਾਂਦਾ ਹੈ, ਜਦੋਂ ਇਤਿਹਾਸ ਨੂੰ ਮੁੜ ਲਿਖਿਆ ਜਾ ਰਿਹਾ ਹੈ। ਕੁਝ ਯਾਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨੈਸ਼ਨਲ ਸਿਟੀਜਨਸ਼ਿਪ ਰਜਿਸਟਰ (ਐੱਨ.ਆਰ.ਸੀ.) ਦੇ ਜ਼ੋਰ 'ਤੇ ਦੇਸ਼ ਦਰਮਿਆਨ ਇਕ ਫਿਰਕੂ ਰੇਖਾ ਖਿੱਚੀ ਜਾ ਰਹੀ ਹੈ। ਕੇਰਲ ਅਜਿਹੇ ਸਮੇਂ ਏਕਤਾ ਦੀ ਮਿਸਾਲ ਪੇਸ਼ ਕਰੇਗਾ।''

ਕਿਹੜੇ ਲੋਕ ਹਨ ਗਾਂਧੀ ਦੇ ਕਤਲ ਦਾ ਜਸ਼ਨ ਮਨ੍ਹਾ ਰਹੇ ਹਨ
ਐੱਲ.ਡੀ.ਐੱਫ. ਸਰਕਾਰ ਦੇ ਇਸ ਕਦਮ 'ਤੇ ਭਾਜਪਾ ਨੇਤਾ ਟਾਮ ਵਡੁੱਕਨ ਨੇ ਕਿਹਾ,''ਕਿਹੜੇ ਲੋਕ ਹਨ ਜੋ ਮਹਾਤਮਾ ਗਾਂਧੀ ਦੇ ਕਤਲ ਦਾ ਜਸ਼ਨ ਮਨ੍ਹਾ ਰਹੇ ਹਨ। ਕੇਰਲ ਸਰਕਾਰ ਨੇ ਇਹ ਕਿਸ ਯੋਜਨਾ ਦੇ ਅਧੀਨ ਕੀਤਾ ਹੈ। ਗਾਂਧੀ ਜੀ ਦੇ ਕਤਲ ਦੇ ਸਮੇਂ ਦੀ ਤਸਵੀਰ ਛਾਪ ਕੇ ਤੁਸੀਂ ਇਹ ਯਾਦ ਦਿਵਾ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਇਸ ਸਰਕਾਰ 'ਚ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ।'' ਦੱਸਣਯੋਗ ਹੈ ਕਿ ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਸਾਲ 2020-21 ਲਈ ਬਜਟ ਪੇਸ਼ ਕੀਤਾ। 

ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ
2 ਘੰਟਿਆਂ ਤੋਂ ਵਧ ਸਮੇਂ ਦੇ ਭਾਸ਼ਣ 'ਚ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ। ਦਿਲਚਸਪ ਹੈ ਕਿ ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ਸੀ.ਏ.ਏ./ਐੱਨ.ਆਰ.ਸੀ. ਵਰਗੇ ਮੁੱਦਿਆਂ ਨਾਲ ਕੀਤੀ। ਬਜਟ ਤੋਂ ਇਕ ਦਿਨ ਪਹਿਲਾਂ ਰਾਜ ਸਰਕਾਰ ਨੇ ਆਰਥਿਕ ਸਰਵੇਖਣ ਜਾਰੀ ਕੀਤਾ ਸੀ। ਜਿਸ 'ਚ ਸੂਬੇ ਦੀ ਜੀ.ਡੀ.ਪੀ. 7.5 ਫੀਸਦੀ ਆਂਕੀ ਗਈ, ਜੋ ਕਿ ਪਿਛਲੇ ਸਾਲ ਤੋਂ ਥੋੜ੍ਹੀ ਜਿਹੀ ਵਧ ਹੈ।

DIsha

This news is Content Editor DIsha