ਕੇਰਲ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ, 18 ICU 'ਚ, ਹਮਲਾਵਰ ਨੇ ਕੀਤਾ ਸਰੰਡਰ

10/30/2023 11:37:20 AM

ਕੋਚੀ- ਕੇਰਲ ਦੇ ਕੋਚੀ 'ਚ ਐਤਵਾਰ ਨੂੰ ਈਸਾਈ ਭਾਈਚਾਰੇ ਦੀ ਪ੍ਰਾਰਥਨਾ ਸਭਾ 'ਚ ਹੋਏ ਲੜੀਵਾਰ ਧਮਾਕਿਆਂ ਵਿਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਗਈ, ਜਦਕਿ 52 ਹੋਰ ਜ਼ਖ਼ਮੀ ਹੋ ਗਏ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਵੱਖ-ਵੱਖ ਹਸਪਤਾਲਾਂ 'ਚ ਜ਼ਖਮੀ 52 ਲੋਕਾਂ ਵਿਚੋਂ 30 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖ਼ਮੀ 18 ਲੋਕ ICU 'ਚ ਹਨ ਅਤੇ 5 ਦੀ ਹਾਲਤ ਬੇਹੱਦ ਗੰਭੀਰ ਹੈ। 

ਇਹ ਵੀ ਪੜ੍ਹੋ-   ਕੇਰਲ 'ਚ ਈਸਾਈਆਂ ਦੀ ਪ੍ਰਾਰਥਨਾ ਸਭਾ 'ਚ ਹੋਇਆ ਜ਼ੋਰਦਾਰ ਧਮਾਕਾ, ਇਕ ਦੀ ਮੌਤ

ਹਮਲਾਵਰ ਨੇ ਕੀਤਾ ਸਰੰਡਰ

ਕੋਚੀ ਦੇ ਇਕ ਵਿਅਕਤੀ ਈਸਾਈ ਧਾਰਮਿਕ ਸਭਾ ਵਿਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸੰਦੇਸ਼ ਪੋਸਟ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਧਮਾਕੇ ਇਸ ਲਈ ਕੀਤੇ ਗਏ, ਕਿਉਂਕਿ ਸੰਗਠਨ ਦੀਆਂ ਸਿੱਖਿਆਵਾਂ ਦੇਸ਼ ਲਈ ਸਹੀ ਨਹੀਂ ਹਨ। ਖ਼ੁਦ ਨੂੰ ਈਸਾਈਆਂ ਦੇ ਯਹੋਵਾ ਦੇ ਸਾਕਸ਼ੀ ਸਮੂਹ ਦਾ ਮੈਂਬਰ ਦੱਸਣ ਵਾਲੇ ਉਕਤ ਵਿਅਕਤੀ ਨੇ ਪੁਲਸ ਸਾਹਮਣੇ ਸਰੰਡਰ ਕਰ ਦਿੱਤਾ ਹੈ। 

ਇਹ ਵੀ ਪੜ੍ਹੋ-  ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

ਕੌਣ ਹੈ ਹਮਲਾਵਰ

ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕੋਡਕਾਰਾ ਥਾਣੇ 'ਚ ਸਵੇਰੇ ਸਰੰਡਰ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਹੀ ਧਮਾਕੇ ਨੂੰ ਅੰਜ਼ਾਮ ਦਿੱਤਾ। ਉਕਤ ਵਿਅਕਤੀ ਦਾ ਨਾਂ ਡੋਮੀਨਿਕ ਮਾਰਟਿਨ ਹੈ। ਉਸ ਨੇ ਆਪਣੇ ਦਾਅਵੇ ਦੇ ਸਮਰਥਨ 'ਚ ਸਬੂਤ ਵੀ ਦਿੱਤੇ। ਫ਼ਿਲਹਾਲ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਉਕਤ ਵਿਅਕਤੀ ਨੇ ਖ਼ੁਦ ਨੂੰ ਯਹੋਵਾ ਦੇ ਸਾਕਸ਼ੀ ਈਸਾਈ ਧਾਰਮਿਕ ਸਮੂਹ ਦਾ ਅਨੁਯਾਯੀ ਹੋਣ ਦਾ ਵੀ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ-  ਕੇਰਲ ਦੇ ਕਨਵੈਨਸ਼ਨ ਸੈਂਟਰ 'ਚ ਧਮਾਕੇ ਤੋਂ ਬਾਅਦ ਦਿੱਲੀ ਦੇ ਚਰਚਾਂ, ਮੈਟਰੋ ਸਟੇਸ਼ਨਾਂ 'ਤੇ ਸੁਰੱਖਿਆ ਸਖ਼ਤ

ਇਹ ਧਮਾਕਾ ਕਿੱਥੇ ਅਤੇ ਕਦੋਂ ਹੋਇਆ?

ਦੱਸ ਦੇਈਏ ਕਿ  ਇਹ ਧਮਾਕਾ ਸਾਮਰਾ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਹੋਇਆ ਜਿੱਥੇ ਅੱਜ ਸਵੇਰੇ 9.30 ਵਜੇ ਈਸਾਈ ਧਰਮ ਦੇ ਇਕ ਸੰਪਰਦਾ ਦੀ ਇਕ ਕਾਨਫਰੰਸ ਹੋ ਰਹੀ ਸੀ। ਧਮਾਕੇ ਦੇ ਸਮੇਂ ਹਾਲ ਵਿਚ 2000 ਤੋਂ ਵੱਧ ਲੋਕ ਮੌਜੂਦ ਸਨ। ਜ਼ਖਮੀਆਂ ਨੂੰ ਕਲਾਮਾਸੇਰੀ ਮੈਡੀਕਲ ਕਾਲਜ, ਐਸਟਰ ਮੈਡੀਸੀ, ਸਨਰਾਈਜ਼ ਅਤੇ ਰਾਜਗਿਰੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu