ਕੇਰਲ : ਚੀਨ ਤੋਂ ਪਰਤੇ 11 ਮਰੀਜ਼ ਨਿਗਰਾਨੀ 'ਚ ਰੱਖੇ ਗਏ, ਕੋਰੋਨਾ ਵਾਇਰਸ ਦਾ ਖਦਸ਼ਾ(ਵੀਡੀਓ)

01/25/2020 8:57:18 AM

ਕੇਰਲ— ਹਾਲ ਹੀ ਦੇ ਦਿਨਾਂ 'ਚ ਚੀਨ ਤੋਂ ਭਾਰਤ ਪਰਤੇ ਸੈਂਕੜੇ ਲੋਕਾਂ 'ਚੋਂ 11 ਲੋਕਾਂ ਦੇ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਦਾ ਖਦਸ਼ਾ ਹੈ। ਇਨ੍ਹਾਂ 'ਚੋਂ ਸੱਤ ਕੇਰਲ, ਦੋ ਮੁੰਬਈ ਅਤੇ ਇਕ-ਇਕ ਹੈਦਰਾਬਾਦ ਤੇ ਬੈਂਗਲੁਰੂ ਤੋਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਬਈ, ਹੈਦਰਾਬਾਦ ਤੇ ਬੈਂਗਲੁਰੂ ਦੇ ਮਰੀਜ਼ਾਂ ਦੀ ਰਿਪੋਰਟ ਨਕਾਰਾਤਮਕ ਰਹੀ ਹੈ। ਕੇਰਲ ਅਧਿਕਾਰੀਆਂ ਨੇ ਦੱਸਿਆ ਕਿ 73 ਲੋਕਾਂ ਦੀ ਸਿਹਤ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਇਹ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਤਾਂ ਨਹੀਂ ਹਨ।

ਜ਼ਿਕਰਯੋਗ ਹੈ ਕਿ ਵਾਇਰਸ ਕਾਰਨ ਪੇਈਚਿੰਗ ਸਥਿਤ ਭਾਰਤੀ ਦੂਤਘਰ ਨੇ ਗਣਤੰਤਰ ਦਿਵਸ ਸਮਾਰੋਹ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਦੂਤਘਰ ਨੇ ਟਵੀਟ ਕੀਤਾ,''ਚੀਨ ਵਿਚ ਕੋਰੋਨਾ ਵਾਇਰਸ ਫੈਲਣ ਅਤੇ ਜਨਤਕ ਰੈਲੀਆਂ ਅਤੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੇ ਚੀਨੀ ਅਧਿਕਾਰੀਆਂ ਦੇ ਫੈਸਲੇ ਦੇ ਸਬੰਧ ਵਿਚ ਪੇਈਚਿੰਗ ਸਥਿਤ ਭਾਰਤੀ ਦੂਤਘਰ ਨੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।


Related News