ਕੇਰਲ : ਮੁਸਲਿਮ ਕਾਲਜ ''ਚ ਵਿਦਿਆਰਥਣਾਂ ਦੇ ਚਿਹਰੇ ਢਕਣ ''ਤੇ ਲੱਗੀ ਰੋਕ

05/03/2019 1:49:45 AM

ਤਿਰੂਵਨੰਤਪੁਰਮ— ਦੇਸ਼ ਭਰ 'ਚ ਬੁਰਕੇ 'ਤੇ ਜਾਰੀ ਸਿਆਸਤ ਵਿਚਕਾਰ ਹੀ ਕੇਰਲ ਦੇ ਇਕ ਮੁਸਲਿਮ ਕਾਲਜ ਨੇ ਵਿਦਿਆਰਥਣਾਂ ਦੇ ਚਿਹਰੇ ਢਕਣ 'ਤੇ ਰੋਕ ਲਾ ਦਿੱਤੀ ਹੈ। ਮੁਸਲਿਮ ਐਜੂਕੇਸ਼ਨ ਸੋਸਾਇਟੀ ਨੇ ਵਿਦਿਆਰਥਣਾਂ ਨੂੰ ਵੀਰਵਾਰ ਨੂੰ ਚਿਹਰੇ ਢਕਣ ਨੂੰ ਲੈ ਕੇ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਚਿਹਰੇ ਨਾ ਢਕਣ ਲਈ ਕਿਹਾ ਹੈ। ਇਹ ਮੁਸਲਿਮ ਕਾਲਜ ਇਕ ਪ੍ਰਗਤੀਸ਼ੀਲ ਸਮੂਹ ਹੈ ਅਤੇ ਇਹ ਪ੍ਰ੍ਰੋਫੈਸ਼ਨਲ ਕਾਲਜ ਸਣੇ ਕਈ ਸਿਖਲਾਈ ਸੰਸਥਾਨ ਚਲਾਉਂਦਾ ਹੈ। ਸਰਕੂਲਰ 'ਚ ਐੱਮ.ਈ.ਐੱਸ. ਸੰਸਥਾਨ ਦੇ ਪ੍ਰਧਾਨ ਪੀ. ਕੇ. ਫਜਲ ਗਫੂਰ ਨੇ ਕਿਹਾ ਹੈ ਕਿ ਇਹ ਨਿਰਦੇਸ਼ 2019-20 ਕਾਲਜ ਦੇ ਸਾਲ ਤੋਂ ਲਾਗੂ ਹੋਣਗੇ।
ਸੰਸਥਾ ਦੇ ਇਕ ਮੈਂਬਰ ਉਮਰ ਫੈਜ ਨੇ ਕਿਹਾ, 'ਇਸਲਾਮਿਕ ਨਿਯਮ ਮੁਤਾਬਕ ਔਰਤਾਂ ਦੇ ਸਰੀਰ ਦਾ ਕੋਈ ਵੀ ਅੰਗ  ਨਹੀਂ ਦਿਖਣਾ ਚਾਹੀਦਾ ਹੈ। ਐੱਮ.ਈ.ਐੱਸ. ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਚਿਹਰੇ ਨੂੰ ਢਕਣ ਵਾਲੇ ਕੱਪੜੇ 'ਤੇ ਪਾਬੰਦੀ ਲਗਾਏ। ਇਸਲਾਮਿਕ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ।


Inder Prajapati

Content Editor

Related News