ਮੁਹੱਲਾ ਕਲੀਨਿਕ ਦੀ ਫਾਈਲ ''ਤੇ ਕੇਜਰੀਵਾਲ ਦਾ ਐਲ.ਜੀ. ਨੂੰ ਟਵੀਟ, ਸਰ ਉਹ ਵਿਧਾਇਕ ਹਨ ਚੋਰ ਨਹੀਂ

08/31/2017 1:57:55 PM

ਨਵੀਂ ਦਿੱਲੀ—ਮੁਹੱਲਾ ਕਲੀਨਿਕ ਦੀ ਫਾਈਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਉਪ ਰਾਜਪਾਲ ਅਨਿਲ ਬੈਜਲ ਬੁੱਧਵਾਰ ਨੂੰ ਆਹਮਣੇ-ਸਾਹਮਣੇ ਆ ਗਏ। ਹਾਲਾਤ ਇੱਥੋਂ ਤੱਕ ਪਹੁੰਚੇ ਕਿ 'ਆਪ' ਵਿਧਾਇਕਾਂ ਨੇ ਐਲ.ਜੀ. ਹਾਊਸ ਦਾ ਕਾਨਫਰੰਸ ਰੂਮ ਕਰੀਬ 6 ਤੋਂ 7 ਘੰਟੇ ਤੱਕ ਕਬਜ਼ੇ 'ਚ ਰੱਖਿਆ। ਐਲ.ਜੀ. ਦਫਤਰ ਤੋਂ ਇਹ ਭਰੋਸਾ ਮਿਲਣ ਦੇ ਬਾਅਦ ਕਿ ਵੀਰਵਾਰ ਨੂੰ ਫਿਰ ਬੈਜਲ ਸਰਕਾਰੀ ਅਫਸਰਾਂ ਦੇ ਨਾਲ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਨਾਲ ਬੈਠਕ ਕਰਨਗੇ, ਤਾਂ ਜਾ ਕੇ ਵਿਧਾਇਕਾਂ ਨੇ ਰਾਜ ਨਿਵਾਸ ਨੂੰ ਖਾਲ੍ਹੀ ਕੀਤਾ। ਨਾਟਕੀ ਘਟਨਾ ਚੱਕਰ ਦੇ 'ਚ ਕਾਨਫਰੰਸ ਰੂਮ ਤੋਂ ਹੀ ਵਿਧਾਇਕਾਂ ਨੇ ਰਾਜ ਨਿਵਾਸ ਨੂੰ ਖਾਲ੍ਹੀ ਕੀਤਾ। ਨਾਟਕੀ ਘਟਨਾ ਚੱਕਰ ਦੇ 'ਚ ਕਾਨਫਰੰਸ ਰੂਮ ਤੋਂ ਹੀ ਵਿਧਾਇਕ ਆਪਣੇ ਵੀਡੀਓ ਸੰਦੇਸ਼ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਸੀ। ਆਖਿਰ 'ਚ ਐਲ, ਜੀ ਆਫਿਸ ਦੇ ਵੱਲੋਂ ਦੱਸਿਆ ਗਿਆ ਕਿ ਪਾਰਟੀ ਦੇ ਮੁੱਖ ਪ੍ਰਵਕਤਾ ਸੌਰਭ ਭਰਦਵਾਜ ਨੂੰ ਕੁੱਲ 4 ਵਿਧਾਇਕਾਂ ਦੇ ਨਾਲ ਮਿਲਣ ਦਾ ਸਮਾਂ ਦਿੱਤਾ ਗਿਆ ਸੀ, ਜਦਕਿ ਉੱਥੇ 45 ਵਿਧਾਇਕ ਪਹੁੰਚ ਗਏ।


ਉੱਥੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਟਵੀਟ ਰੀ-ਟਵੀਟ ਕੀਤੇ। ਕੇਜਰੀਵਾਲ ਨੇ ਟਵੀਟ ਕੀਤਾ ਦਿੱਲੀ ਦੇ ਵਿਧਾਇਕ ਮੁਹੱਲਾ ਕਲੀਨਿਕ ਦੀ ਫਾਈਲ ਪਾਸ ਕਰਵਾਉਣ ਗਏ ਅਤੇ ਐਲ.ਜੀ. ਸਾਹਿਬ ਨੇ ਪੁਲਸ ਬੁਲਾ ਲਈ, ਸਰ ਉਹ ਵਿਧਾਇਕ ਹਨ, ਚੋਰ ਨਹੀਂ। ਲੋਕਤੰਤਰ ਗੱਲਬਾਤ ਨਾਲ ਚੱਲਦਾ ਹੈ, ਪੁਲਸ ਨਾਲ ਨਹੀਂ। ਕੇਜਰੀਵਾਲ ਨੇ ਕਿਹਾ ਕਿ ਇਹ 2 ਕਰੋੜ ਦਿੱਲੀ ਵਾਸੀਆਂ ਦੇ ਸਿਹਤ ਦਾ ਮਾਮਲਾ ਹੈ। ਇਸ 'ਤੇ ਰਾਜਨੀਤੀ ਨਾ ਹੋਵੇ ਅਤੇ ਉਪ-ਰਾਜਪਾਲ ਮੁਹੱਲਾ ਕਲੀਨਿਕ ਨਾਲ ਜੁੜੀਆਂ ਫਾਈਲਾਂ ਨੂੰ ਜਲਦ ਤੋਂ ਜਲਦ ਮਨਜ਼ੂਰੀ ਦੇਵੇ।


 

ਐਲ.ਜੀ. ਨੇ ਕੀਤਾ ਇਹ ਦਾਅਵਾ
ਐਲ.ਜੀ. ਦਫਤਰ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਹੱਲਾ ਕਲੀਨਿਕ ਨਾਲ ਜੁੜੀ ਕੋਈ ਵੀ ਫਾਈਲ ਐਲ.ਜੀ. ਦੇ ਕੋਲ ਲੰਬਿਤ ਨਹੀਂ ਹੈ। ਜਦਕਿ ਕੇਜਰੀਵਾਲ ਦੇ ਦਫਤਰ ਦੇ ਵੱਲੋਂ ਕਿਹਾ ਗਿਆ ਕਿ ਮਨਜ਼ੂਰੀ ਦੇ ਲਈ ਫਾਈਲ ਉਪ ਰਾਜ ਪਾਲ ਦਫਤਰ ਦੇ ਕੋਲ ਭੇਜੀ ਗਈ ਸੀ। ਉਪ ਰਾਜਪਾਲ ਨੂੰ ਇਸ ਨਾਲ ਸੰਬੰਧਿਤ ਫਾਈਲਾਂ ਨੂੰ ਜਲਦ ਤੋਂ ਜਲਦ ਮਨਜ਼ੂਰੀ ਦੇ ਦੇਣੀ ਚਾਹੀਦੀ। ਕੇਜਰੀਵਾਲ ਨੇ ਅਗਲੇ ਟਵੀਟ 'ਚ ਲਿਖਿਆ, ਦੇਰੀ ਦੇ ਕਾਰਨ ਨਾਗਰਿਕਾਂ ਨੂੰ ਪਰੇਸ਼ਾਨੀ ਸਹਿਣੀ ਪੈ ਰਹੀ ਹੈ।