''ਆਪ'' ਰਾਜ ਸਭਾ ਦੀਆਂ ਤਿੰਨ ਸੀਟਾਂ ਦੇ ਉਮੀਦਵਾਰਾਂ ''ਤੇ ਜਨਵਰੀ ਤੱਕ ਕਰ ਸਕਦੀ ਹੈ ਫੈਸਲਾ

12/17/2017 5:30:47 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਨੇ ਕਿਹਾ ਹੈ ਕਿ ਪਾਰਟੀ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਆਪਣੇ ਉਮੀਦਵਾਰਾਂ 'ਤੇ ਜਨਵਰੀ ਦੇ ਪਹਿਲੇ ਹਫਤੇ ਤੱਕ ਫੈਸਲਾ ਲਵੇਗੀ ਅਤੇ ਉਹ ਪਾਰਟੀ ਸੰਗਠਨ ਤੋਂ ਬਾਹਰ ਦੇ ਚਿਹਰੇ 'ਤੇ ਵਿਚਾਰ ਕਰ ਰਹੀ ਹੈ। ਸੰਸਦ ਦੇ ਉੱਪਰੀ ਸਦਨ ਦੀਆਂ ਤਿੰਨ ਸੀਟਾਂ ਲਈ 'ਆਪ' 'ਚ ਕਈ ਇੱਛਾਂਵਾਂ ਹਨ। ਮੱਧ ਜਨਵਰੀ 'ਚ ਇਨ੍ਹਾਂ ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਸ ਚੋਣਾਂ ਕਾਰਨ ਪਾਰਟੀ 'ਚ ਕੜਵਾਹਟ ਘੁੱਲ ਗਈ ਹੈ। ਅਜਿਹੇ 'ਚ ਉਮੀਦਵਾਰਾਂ ਦੇ ਐਲਾਨ 'ਚ ਦੇਰੀ ਦੇ ਕਈ ਕਾਰਨਾਂ 'ਚ ਇਹ ਵੀ ਇਕ ਕਾਰਨ ਹੈ। ਸੀਨੀਅਰ ਪਾਰਟੀ ਨੇਤਾ ਕੁਮਾਰ ਵਿਸ਼ਵਾਸ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਨੇਤਾਵਾਂ 'ਚ ਇਕ ਹਨ ਪਰ ਫਿਲਹਾਲ ਉਨ੍ਹਾਂ ਦੀ ਕੁਝ ਸਮੇਂ ਤੋਂ ਅਗਵਾਈ ਨਾਲ ਲੜਾਈ ਚੱਲ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਉਨ੍ਹਾਂ ਦੇ ਮੌਜੂਦਾ ਸਮੀਕਰਨ ਕਾਰਨ ਪਾਰਟੀ ਵੱਲੋਂ ਉਨ੍ਹਾਂ ਨੂੰ ਉੱਪਰੀ ਸਦਨ 'ਚ ਭੇਜੇ ਜਾਣ ਦੀ ਗੂੰਜਾਇਸ਼ ਬਿਲਕੁੱਲ ਕਮਜ਼ੋਰ ਹੈ। ਜੇਕਰ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਤੋਂ ਇਲਾਵਾ ਆਸ਼ੂਤੋਸ਼ ਅਤੇ ਸੰਜੇ ਸਿੰਘ ਉੱਪਰੀ ਸਦਨ ਲਈ 2 ਹੋਰ ਉਮੀਦਵਾਰ ਹਨ।
ਨੇਤਾ ਨੇ ਕਿਹਾ ਪਰ ਅਸੀਂ ਪਾਰਟੀ ਸੰਗਠਨ ਦੇ ਬਾਹਰ ਉਮੀਦਵਾਰ ਲੱਭ ਰਹੇ ਹਾਂ।'' ਨੇਤਾ ਨੇ ਦੱਸਿਆ ਕਿ ਪਾਰਟੀ ਕਾਨੂੰਨ, ਆਰਥਿਕ ਅਤੇ ਸਮਾਜਿਕ ਕੰਮ ਦੇ ਖੇਤਰ ਤੋਂ ਉਮੀਦਵਾਰ ਲੱਭਣ 'ਚ ਜੁਟੀ ਹੈ। ਪਾਰਟੀ ਨੇ ਅਕਤੂਬਰ 'ਚ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਪੇਸ਼ਕਸ਼ ਠੁਕਰਾ ਦਿੱਤੀ ਸੀ। ਪਾਰਟੀ ਦੇ ਕਿਸੇ ਵੀ ਨੇਤਾ ਨੂੰ ਰਾਜ ਸਭਾ ਦੇ ਚੋਣ ਮੈਦਾਨ 'ਚ ਨਾ ਉਤਾਰਨ ਦੇ ਇਸ ਕਦਮ ਨੂੰ ਸੰਗਠਨ ਦੇ ਅੰਦਰ ਕਲੇਸ਼ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਦਿੱਲੀ ਰਾਜ ਸਭਾ 'ਚ ਤਿੰਨ ਮੈਂਬਰਾਂ ਨੂੰ ਭੇਜਦੀ ਹੈ। ਫਿਲਹਾਲ ਜਨਾਰਦਲ ਦਿਵੇਦੀ, ਪਰਵੇਜ਼ ਹਾਸ਼ਮੀ ਅਤੇ ਕਰਨ ਸਿੰਘ ਰਾਜ ਸਭਾ 'ਚ ਦਿੱਲੀ ਦਾ ਪ੍ਰਤੀਨਿਧੀਤੱਵ ਕਰ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਜਨਵਰੀ 'ਚ ਖਤਮ ਹੋ ਰਿਹਾ ਹੈ। ਦਿੱਲੀ ਦੀ 70 ਸਾਲਾ ਵਿਧਾਨ ਸਭਾ 'ਚ 67 ਸੀਟਾਂ 'ਤੇ ਕਾਬਿਜ਼ 'ਆਪ' ਲਈ ਆਪਣੇ ਉਮੀਦਵਾਰਾਂ ਦੀ ਚੋਣ ਬਿਲਕੁੱਲ ਆਸਾਨ ਹੈ।