ਪੀ.ਡਬਲਿਊ.ਡੀ. ਘੁਟਾਲੇ ''ਤੇ ਬੋਲੇ ਕੇਜਰੀਵਾਲ- ਦਸਤਾਵੇਜ਼ ਮੁਹੱਈਆ ਕਰਵਾਉਣ ''ਤੇ ਹੋਵੇਗੀ ਜਾਂਚ

06/19/2017 12:00:45 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਏ ਗਏ ਸੜਕ ਅਤੇ ਸੀਵਰੇਜ਼ ਵਿਕਾਸ ਕੰਮਾਂ 'ਚ ਕਥਿਤ ਬੇਨਿਯਮੀਆਂ ਦੀ ਉਹ ਜਾਂਚ ਕਰਵਾਉਣਗੇ। ਇਕ ਸਮਾਚਾਰ ਚੈਨਲ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਕਿ ਕ੍ਰਿਪਾ ਸਾਰੇ ਦਸਤਾਵੇਜ਼ ਭੇਜੋ। ਮੈਂ ਤੁਰੰਤ ਉਨ੍ਹਾਂ ਦੀ ਜਾਂਚ ਕਰਵਾਉਂਗਾ। ਆਰ.ਟੀ.ਆਈ. ਜਵਾਬਾਂ 'ਤੇ ਆਧਾਰ ਰਿਪੋਰਟ ਅਨੁਸਾਰ ਵਿਭਾਗ ਨੇ ਵਿਕਾਸ ਜਾਂ ਮੁਰੰਮਤ ਦੇ ਉਨ੍ਹਾਂ ਕੰਮਾਂ ਲਈ ਠੇਕੇਦਾਰਾਂ ਨੂੰ ਕਾਫੀ ਪੈਸਾ ਦਿੱਤਾ, ਜੋ ਉਨ੍ਹਾਂ ਨੇ ਕਦੇ ਕੀਤਾ ਹੀ ਨਹੀਂ। 
 

ਕੇਜਰੀਵਾਲ ਸਰਕਾਰ 'ਚ ਪੀ.ਡਬਲਿਊ.ਡੀ. (ਪਬਲਿਕ ਵਰਕਰਜ਼ ਡਿਪਾਰਟਮੈਂਟ) ਮੰਤਰਾਲੇ ਸਤੇਂਦਰ ਜੈਨ ਕੋਲ ਹੈ, ਜੋ ਕਥਿਤ ਧਨ ਸੋਧ ਦੇ ਮਾਮਲੇ 'ਚ ਪਹਿਲਾਂ ਤੋਂ ਸੀ.ਬੀ.ਆਈ. ਦੀ ਜਾਂਚ ਦੇ ਦਾਇਰੇ 'ਚ ਹਨ। ਭ੍ਰਿਸ਼ਟਾਚਾਰ ਵਿਰੋਧੀ ਬਰਾਂਚ ਨੇ ਪਿਛਲੇ ਮਹੀਨੇ ਕਥਿਤ ਪੀ.ਡਬਲਿਊ.ਡੀ. 'ਚ 3 ਵੱਖ ਸ਼ਿਕਾਇਤਾਂ ਦਰਜ ਕੀਤੀਆਂ ਸਨ। ਇਨ੍ਹਾਂ 'ਚੋਂ ਇਕ ਕੇਜਰੀਵਾਲ ਦੇ ਮਰਹੂਮ ਸਬੰਧੀ ਸੁਰੇਂਦਰ ਕੁਮਾਰ ਬੰਸਲ ਦੀ ਕੰਪਨੀ ਦੇ ਖਿਲਾਫ ਹੈ।