ਕੇਜਰੀਵਾਲ ਸਰਕਾਰ ਨੂੰ ਝਟਕਾ, ਚੋਣ ਕਮਿਸ਼ਨ ਨੇ ਯੋਜਨਾਵਾਂ ਤੋਂ ਪਾਰਟੀ ਦਾ ਨਾਂ ਹਟਾਉਣ ਦੇ ਦਿੱਤੇ ਆਦੇਸ਼

03/22/2017 2:33:00 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਕੇਜਰੀਵਾਲ ਸਰਕਾਰ ਨੂੰ ਝਟਕਾ ਦਿੰਦੇ ਹੋਏ ਕਲਿਆਣਕਾਰੀ ਯੋਜਨਾਵਾਂ ਤੋਂ ਪਾਰਟੀ ਦਾ ਨਾਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਨੇ ਭਾਜਪਾ ਨੇਤਾ ਵਿਜੇਂਦਰ ਗੁਪਤਾ ਦੀ ਸ਼ਿਕਾਇਤ ਤੋਂ ਬਾਅਹ ਇਹ ਕਦਮ ਚੁੱਕਿਆ ਹੈ। ਦਰਅਸਲ ਦਿੱਲੀ ''ਚ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁਕਿਆ ਹੈ, ਜਿਸ ਤੋਂ ਬਾਅਦ 14 ਮਾਰਚ ਤੋਂ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਦਿੱਲੀ ''ਚ ਸਰਕਾਰ ਦੀਆਂ ਕਈ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ''ਤੇ ਪਾਰਟੀ ਦਾ ਨਾਂ ਲਿਖਿਆ ਹੈ। ਦਿੱਲੀ ਵਿਧਾਨ ਸਭਾ ''ਚ ਨੇਤਾ ਵਿਰੋਧੀ ਵਿਜੇਂਦਰ ਗੁਪਤਾ ਨੇ ਇਸ ਗੱਲ ਨੂੰ ਲੈ ਕੇ ਚੋਣ ਕਮਿਸ਼ਨ ''ਚ ਸ਼ਿਕਾਇਤ ਕੀਤੀ ਸੀ।
ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕਮਿਸ਼ਨ ਅਜਿਹੀਆਂ ਯੋਜਨਾਵਾਂ ਤੋਂ ਆਮ ਆਦਮੀ ਪਾਰਟੀ ਦਾ ਨਾਂ ਹਟਾਏ। ਇਸ ਤੋਂ ਬਾਅਦ ਦਿੱਲੀ ਚੋਣ ਕਮਿਸ਼ਨ ਨੇ ਦਿੱਲੀ ਸਰਕਾਰ ਦੇ ਚੀਫ ਸੈਕ੍ਰੇਟਰੀ ਅਤੇ ਤਿੰਨਾਂ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਇਸ ਸੰਬੰਧ ''ਚ ਨਿਰਦੇਸ਼ ਜਾਰੀ ਕੀਤੇ। ਆਮ ਆਦਮੀ ਮੋਹੱਲਾ ਕਲੀਨਿਕ ਅਤੇ ਆਮ ਆਦਮੀ ਬਾਇਪਾਸ ਐਕਸਪ੍ਰੈੱਸ ਸਰਵਿਸ ਅਜਿਹੀਆਂ ਕੁਝ ਯੋਜਵਾਨਾਂ ਹਨ, ਜਿਨ੍ਹਾਂ ''ਚ ਪਾਰਟੀ ਦਾ ਨਾਂ ਇਸਤੇਮਾਲ ਕੀਤਾ ਗਿਆ ਹੈ। ਕਮਿਸ਼ਨ ਨੇ ਅਜਿਹੀਆਂ ਯੋਜਨਾਵਾਂ ਨਾਲ ਜੁੜੇ ਹੋਰਡਿੰਗਸ, ਬੈਨਰਜ਼, ਬਿੱਲ ਬੋਰਡਜ਼ ਵਰਗੇ ਪ੍ਰਚਾਰ ਮਾਧਿਅਮਾਂ ਤੋਂ ਪਾਰਟੀ ਦਾ ਨਾਂ ਹਟਾਉਣ ਦੇ ਆਦੇਸ਼ ਦਿੱਤੇ।

Disha

This news is News Editor Disha