ਕੇਜਰੀਵਾਲ ਬੋਲੇ- ਸਰਕਾਰ 2025 ਤੱਕ ਕਰੇਗੀ ਯਮੁਨਾ ਨੂੰ ਸਾਫ਼

11/18/2021 1:44:22 PM

ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਲ 2025 ਤੱਕ ਯਮੁਨਾ ਦੀ ਸਫ਼ਾਈ ਦਾ ਟੀਚਾ ਤੈਅ ਕੀਤਾ ਹੈ ਅਤੇ ਇਸ ਦਿਸ਼ਾ ’ਚ ਵੱਡੇ ਪੱਧਰ ’ਤੇ ਪੂਰੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਵਾਸੀਆਂ ਨੂੰ ਮਿਲ ਕੇ ਮਿਸ਼ਨ ਮੋੜ ’ਚ ਯਮੁਨਾ ਦੀ ਸਫ਼ਾਈ ਕਰਨੀ ਹੈ। ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਵਿਚ ਵੀਰਵਾਰ ਨੂੰ ਕਿਹਾ ਕਿ ਯਮੁਨਾ ਨਦੀ ਦਿੱਲੀ ਵਾਸੀਆਂ ਲਈ ਪਿਆਰੀ ਹੈ। ਯਮੁਨਾ ਸਾਡੀ ਜੀਵਨ ਰੇਖਾ ਹੈ ਪਰ ਉਹ ਬਹੁਤ ਗੰਦੀ ਹੋ ਚੁੱਕੀ ਹੈ। ਯਮੁਨਾ ’ਚ ਦਿੱਲੀ ਦੀ ਗੰਦਗੀ ਡਿੱਗਦੀ ਹੈ। ਸਾਰੇ ਦਿੱਲੀ ਵਾਸੀ ਅਤੇ ਦੇਸ਼ ਵਾਸੀ ਚਾਹੁੰਦੇ ਹਨ ਕਿ ਦਿੱਲੀ ਤੋਂ ਲੰਘਣ ਸਮੇਂ ਯਮੁਨਾ ਸਾਫ਼ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 70 ਸਾਲ ਲੱਗੇ ਯਮੁਨਾ ਨੂੰ ਗੰਦਾ ਹੋਣ ’ਚ ਤਾਂ ਦੋ ਦਿਨਾਂ ਵਿਚ ਇਸ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

 

 

 

ਕੇਜਰੀਵਾਲ ਨੇ ਕਿਹਾ ਕਿ ਯਮੁਨਾ ਦੀ ਸਫ਼ਾਈ ਲਈ ਜ਼ੋਰਾਂ-ਸ਼ੋਰਾਂ ਅਤੇ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਓਖਲਾ, ਰਿਠਾਲਾ ਸਮੇਤ ਕਈ ਥਾਵਾਂ ’ਤੇ ਨਵੇਂ ਸੀਵਰ ਟ੍ਰੀਟਮੈਂਟ ਪਲਾਂਟ ਬਣ ਰਹੇ ਹਨ। ਇਸ ਤੋਂ ਇਲਾਵਾ ਜੋ ਪਹਿਲਾਂ ਤੋਂ ਬਣੇ ਪਲਾਂਟ ਹਨ, ਉਹ ਪੁਰਾਣੇ ਹਿਸਾਬ ਨਾਲ ਚੱਲ ਰਹੇ ਹਨ। ਇਸ ਲਈ ਉਨ੍ਹਾਂ ਦੀ ਤਕਨੀਕ ਬਦਲ ਰਹੇ ਹਨ ਤਾਂ ਸੀਵਰ ਦਾ ਪਾਣੀ ਸਾਫ਼ ਹੋ ਕੇ ਨਿਕਲੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਜ਼ਫਗੜ੍ਹ ਡਰੇਨ, ਗਾਜ਼ੀਪੁਰ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੰਦਗੀ ਨੂੰ ਲੈ ਕੇ ਉਦਯੋਗਾਂ ’ਤੇ ਨਕੇਲ ਕੱਸੀ ਜਾਵੇਗੀ। ਉਨ੍ਹਾਂ ਦੀ ਸਰਕਾਰ ਘਰਾਂ ਨੂੰ ਸੀਵਰ ਲਾਈਨ ਨਾਲ ਜੋੜਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋਯਮੁਨਾ ’ਚੋਂ ਜ਼ਹਿਰੀਲੀ ਝੱਗ ਹਟਾਉਣ ਲਈ ਕੀਤਾ ਜਾ ਰਿਹੈ ਪਾਣੀ ਦਾ ਛਿੜਕਾਅ, ਛਠ ਪੂਜਾ ’ਤੇ ਲੱਗੀ ਪਾਬੰਦੀ

ਕੇਜਰੀਵਾਲ ਦੇ ਇਸ ਫ਼ੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News