ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਬੋਲੇ- ਦਿੱਲੀ ਅਤੇ ਪੰਜਾਬ ਮਗਰੋਂ ਹੁਣ ਬਦਲੇਗਾ ਹਰਿਆਣਾ

05/29/2022 3:34:40 PM

ਕੁਰੂਕਸ਼ੇਤਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਮ ਆਦਮੀ ਪਾਰਟੀ (ਆਪ) ਦੀ ਚੁਣਾਵੀ ਮੁਹਿੰਮ ਦਾ ਆਗਾਜ਼ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇਕ ਮੌਕਾ ਦਿਓ, ਮੈਂ ਹਰਿਆਣਾ ਦੇ ਸਾਰੇ ਸਕੂਲਾਂ ’ਚ ਸੁਧਾਰ ਕਰਾਂਗਾ। ਦਿੱਲੀ ਸਰਕਾਰ ਦੇ ਸਕੂਲ ਇਸ ਗੱਲ ਦਾ ਸਬੂਤ ਹਨ। ਅਸੀਂ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੂੰ ਪਿਛਲੇ 7  ਸਾਲਾਂ ਤੋਂ ਫ਼ੀਸ ਵਧਾਉਣ ਦੀ ਆਗਿਆ ਨਹੀਂ ਦਿੱਤੀ। ਦੱਸ ਦੇਈਏ ਕਿ ਕੇਜਰੀਵਾਲ ਦੀ ਇਸ ਰੈਲੀ ਨੂੰ ‘ਬਦਲੇਗਾ ਹਰਿਆਣਾ’ ਨਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪਿਛਲੇ 8 ਸਾਲਾਂ ’ਚ ਦੇਸ਼ ਦੀ ਸੇਵਾ ਕਰਨ ’ਚ ਕੋਈ ਕਸਰ ਨਹੀਂ ਛੱਡੀ: PM ਮੋਦੀ

 

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਮਗਰੋਂ ਹੁਣ ਹਰਿਆਣਾ ਬਦਲੇਗਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਮਿਲ ਕੇ ਹੰਕਾਰੀ ਸਰਕਾਰ ਨੂੰ ਝੁਕਾ ਦਿੱਤਾ, ਇਕ ਸਾਲ ਤੱਕ ਅੰਦੋਲਨ ਕੀਤਾ। ਇਕ ਸਾਲ ਤੱਕ ਸਿੰਘੂ ਬਾਰਡਰ ਤੱਕ ਕਿਸਾਨ ਜੰਮੇ ਰਹੇ। ਠੰਡ, ਗਰਮੀ, ਮੀਂਹ ’ਚ ਵੀ ਕਿਸਾਨ ਡਟੇ ਰਹੇ ਪਰ ਉਹ ਘਬਰਾਏ ਨਹੀਂ। ਅਖ਼ੀਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਪਏ। ਤਰੇਤਾ ਯੁੱਗ ’ਚ ‘ਰਾਮਚੰਦਰ ਜੀ’ ਨੇ ਰਾਵਣ ਦਾ ਘਮੰਡ ਤੋੜਿਆ ਸੀ। ਦੁਵਾਪਾਰ ਯੁੱਗ ’ਚ ‘ਕ੍ਰਿਸ਼ਨ ਜੀ’ ਨੇ ‘ਕੰਸ’ ਦਾ ਘਮੰਡ ਤੋੜਿਆ ਸੀ। ਕਲਯੁੱਗ ’ਚ ‘ਕਿਸਾਨਾਂ’ ਨੇ ‘ਭਾਜਪਾਈਆਂ’ ਦਾ ਘਮੰਡ ਤੋੜਿਆ ਹੈ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਵੱਡਾ ਫ਼ੈਸਲਾ; ਔਰਤਾਂ ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਕੰਮ

ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ। ਮੈਂ ਸਿੱਧਾ-ਸਾਧਾ ਛੋਰਾ ਹਾਂ। ਮੰਨੇ ਕੰਮ ਕਰਨਾ ਆਵੇ ਹੈ, ਮੇਰੇ ਤੇ ਕਿਤਨਾਯੇ ਕਾਮ ਕਰਾ ਲਓ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਬੱਚਿਆਂ ਨੂੰ ਇੰਜੀਨੀਅਰ, ਡਾਕਟਰ ਅਤੇ ਵਕੀਲ ਬਣਾਉਣਾ ਚਾਹੁੰਦੇ ਹੋ ਤਾਂ ‘ਆਪ’ ਨਾਲ ਆ ਜਾਓ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸਭ ਤੋਂ ਚੰਗਾ ਉਦੋਂ ਲੱਗਦਾ ਹੈ, ਜਦੋਂ ਮੈਨੂੰ ਲੋਕ ਹਰਿਆਣੇ ਦਾ ਲਾਲ ਬੋਲਦੇ ਹਨ। ਹਰਿਆਣਾ ਮੇਰੀ ਜਨਮ ਭੂਮੀ ਹੈ। ਜਨਮ ਭੂਮੀ ਦਾ ਕਰਜ਼ ਆਦਮੀ ਸੱਤ ਜਨਮਾਂ ਤੱਕ ਨਹੀਂ ਚੁੱਕਾ ਸਕਦਾ।

ਇਹ ਵੀ ਪੜ੍ਹੋ- ਯਾਸੀਨ ਮਲਿਕ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲ ਸਕਦੀ ਹੈ ‘Y’ ਕੈਟੇਗਰੀ ਸੁਰੱਖਿਆ


Tanu

Content Editor

Related News