ਛੱਤੀਸਗੜ੍ਹ 'ਚ 'ਆਪ' ਨੇ ਦਿੱਤੀਆਂ 10 ਗਾਰੰਟੀਆਂ, ਕੇਜਰੀਵਾਲ ਦਾ ਦਾਅਵਾ- ਸਾਡੀ ਗਾਰੰਟੀਆਂ ਅਸਲੀ ਬਾਕੀ ਫਰਜ਼ੀ

09/16/2023 5:59:23 PM

ਰਾਏਪੁਰ- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛੱਤੀਸਗੜ੍ਹ 'ਚ ਰੈਲੀ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇੱਥੇ ਕਿਸਾਨਾਂ ਅਤੇ ਆਦਿਵਾਸੀ ਭਾਈਚਾਰੇ ਦਾ ਵਿਕਾਸ ਬਹੁਤ ਜ਼ਰੂਰੀ ਹੈ। ਸਥਾਨਕ ਲੋਕਾਂ ਨਾਲ ਗੱਲ ਕਰਨ ਲਈ ਅੱਜ ਮੈਂ ਇੱਥੇ ਆਇਆ ਹਾਂ। ਇਸ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਫ਼ੌਜੀ ਵੀਰ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। 

ਇਹ ਵੀ ਪੜ੍ਹੋ-  ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਵੇਖ ਕੇ ਬਾਕੀ ਪਾਰਟੀਆਂ ਵੀ ਗਰੰਟੀਆਂ ਦੇਣ ਲੱਗੀਆਂ ਹਨ ਪਰ ਉਨ੍ਹਾਂ ਦੀ ਗਰੰਟੀ ਫਰਜ਼ੀ ਹੈ। ਸਿਰਫ਼ ਆਮ ਆਦਮੀ ਪਾਰਟੀ ਦੀ ਗਰੰਟੀ ਹੀ ਅਸਲੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਭਾਜਪਾ 'ਤੇ ਵੀ ਵਰ੍ਹੇ। 'ਇੰਡੀਆ' ਗਠਜੋੜ 'ਤੇ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਗਠਜੋੜ ਨੇ ਆਪਣਾ ਨਾਂ ਇੰਡੀਆ ਰੱਖਿਆ ਤਾਂ ਭਾਜਪਾ ਵਾਲਿਆਂ ਨੇ ਦੇਸ਼ ਦਾ ਨਾਂ ਬਦਲਣ ਦੀ ਸੋਚ ਲਈ। ਹਿੰਮਤ ਹੈ ਤਾਂ ਇੰਡੀਆ ਦਾ ਨਾਂ ਬਦਲ ਕੇ ਵਿਖਾਓ। ਇਹ ਹਿੰਦੁਸਤਾਨ ਸਾਡਾ ਹੈ, ਕਿਸੇ ਦੇ ਪਿਤਾ ਜੀ ਦਾ ਨਹੀਂ ਹੈ।

ਕੇਜਰੀਵਾਲ ਨੇ ਛੱਤੀਸਗੜ੍ਹ ਦੀ ਜਨਤਾ ਨੂੰ ਦਿੱਤੀਆਂ 10 ਗਰੰਟੀਆਂ-

-ਦਿੱਲੀ ਅਤੇ ਪੰਜਾਬ ਵਾਂਗ ਛੱਤੀਸਗੜ੍ਹ ਵਿਚ ਵੀ ਹਰ ਮਹੀਨੇ ਹਰ ਘਰ ਦੀ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਛੱਤੀਸਗੜ੍ਹ 'ਚ ਸਾਰੇ ਪਿੰਡਾਂ ਅਤੇ ਸ਼ਹਿਰਾਂ 'ਚ ਬਿਨਾਂ ਕੱਟ ਲਗਭਗ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਛੱਤੀਸਗੜ੍ਹ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸਾਰੇ ਪੁਰਾਣੇ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਜਾਣਗੇ।

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ 23 ਨਵੇਂ ਸੈਨਿਕ ਸਕੂਲਾਂ ਨੂੰ ਦਿੱਤੀ ਮਨਜ਼ੂਰੀ, ਜਾਣੋ ਕੀ ਹੈ ਇਨ੍ਹਾਂ ਦਾ ਉਦੇਸ਼

-ਦਿੱਲੀ ਵਾਂਗ ਹਰ ਪਿੰਡ ਅਤੇ ਵਾਰਡ 'ਚ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਛੱਤੀਸਗੜ੍ਹ ਦੇ ਸਾਰੇ ਮੌਜੂਦਾ ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ ਅਤੇ ਨਵੇਂ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ। ਦਿੱਲੀ ਵਾਂਗ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਟੈਸਟ ਅਤੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। 

-ਛੱਤੀਸਗੜ੍ਹ ਵਿਚ ਵੀ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਕਿਸੇ ਵੀ ਸਰਕਾਰੀ ਦਫ਼ਤਰ ਵਿਚ ਕੰਮ ਕਰਾਉਣ ਲਈ ਤੁਹਾਨੂੰ ਦਫ਼ਤਰ ਵਿਚ ਨਹੀਂ ਜਾਣਾ ਪਵੇਗਾ। ਦਿੱਲੀ ਵਾਂਗ ਇਕ ਫੋਨ ਨੰਬਰ ਜਾਰੀ ਕਰਾਂਗੇ। ਤੁਸੀਂ ਉਸ ਫੋਨ 'ਤੇ ਕਾਲ ਕਰ ਕੇ ਆਪਣਾ ਕੰਮ ਦੱਸੋਗੇ। ਸਰਕਾਰੀ ਕਾਮੇ ਘਰ ਪਹੁੰਚ ਕੇ ਤੁਹਾਡਾ ਕੰਮ ਕਰ ਕੇ ਜਾਣਗੇ।

-ਹਰ ਬੇਰੁਜ਼ਾਗਰ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਜਦੋਂ ਤੱਕ ਨੌਕਰੀ ਨਹੀਂ ਮਿਲੇਗੀ, ਉਦੋਂ ਤੱਕ ਹਰ ਬੇਰੁਜ਼ਗਾਰ ਨੂੰ 3000 ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਲਗਭਗ 10 ਲੱਖ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀ ਵਿਚ ਭਰਤੀ ਕੀਤਾ ਜਾਵੇਗਾ। 

-18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ 'ਇਸਤਰੀ ਸਨਮਾਨ' ਰਾਸ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-  ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਿਆ ਗਿਆ

-ਪੁਲਸ ਦੇ ਜਵਾਨ ਜੇਕਰ ਸੇਵਾ ਦੌਰਾਨ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਦਿੱਲੀ ਅਤੇ ਪੰਜਾਬ ਵਿਚ ਮੁੱਖ ਮੰਤਰੀ ਖ਼ੁਦ ਉਨ੍ਹਾਂ ਦੇ ਘਰ ਜਾ ਕੇ ਦੇ ਕੇ ਆਉਂਦੇ ਹਨ।

-ਸਾਰੇ ਵਿਭਾਗਾਂ ਦੇ ਕੰਟਰੈਕਟ, ਪਲੇਸਮੈਂਟ, ਕੰਟਰੈਕਟ ਅਤੇ ਅਨਿਯਮਿਤ ਕਰਮਚਾਰੀਆਂ ਨੂੰ ਰੈਗੂਲਰ ਕਰੇਗੀ। ਠੇਕਾ ਅਤੇ ਠੇਕਾ ਪ੍ਰਣਾਲੀ ਨੂੰ ਬੰਦ ਕਰੇਗੀ।

-ਦਿੱਲੀ ਦੀ ਤਰ੍ਹਾਂ ਛੱਤੀਸਗੜ੍ਹ ਦੇ ਸਾਰੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਪਸੰਦ ਦੇ ਕਿਸੇ ਵੀ ਪਵਿੱਤਰ ਤੀਰਥ ਸਥਾਨ ਦੀ ਮੁਫ਼ਤ ਯਾਤਰਾ ਕਰਵਾਏਗੀ। ਉੱਥੇ ਯਾਤਰਾ, ਠਹਿਰਨਾ ਅਤੇ ਖਾਣਾ ਸਭ ਮੁਫ਼ਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

-ਛੱਤੀਸਗੜ੍ਹ ਦੇ ਹਰ ਬੱਚੇ ਨੂੰ ਚੰਗੀ ਅਤੇ ਮੁਫਤ ਸਿੱਖਿਆ ਦਿੱਤੀ ਜਾਵੇਗੀ। ਦਿੱਲੀ ਵਾਂਗ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਦਿੱਲੀ ਦੀ ਤਰ੍ਹਾਂ ਛੱਤੀਸਗੜ੍ਹ 'ਚ ਵੀ ਪ੍ਰਾਈਵੇਟ ਸਕੂਲਾਂ 'ਚ ਫੀਸਾਂ 'ਚ ਵਾਧਾ ਨਹੀਂ ਹੋਣ ਦਿੱਤਾ ਜਾਵੇਗਾ। ਸਾਰੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ। ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।

-ਮੈਂ ਆਦਿਵਾਸੀਆਂ ਲਈ ਸਭ ਤੋਂ ਵੱਡੀ ਗਾਰੰਟੀ ਦੇ ਰਿਹਾ ਹਾਂ, ਸਾਡੀ ਨੀਅਤ ਸਾਫ਼ ਹੈ, ਅਸੀਂ ਸਰਕਾਰ ਬਣਨ ਦੇ ਇੱਕ ਮਹੀਨੇ ਦੇ ਅੰਦਰ ਪੇਸਾ ਕਾਨੂੰਨ ਲਾਗੂ ਕਰ ਦੇਵਾਂਗੇ। ਪਾਣੀ, ਜੰਗਲ ਅਤੇ ਜ਼ਮੀਨ 'ਤੇ ਪੂਰਨ ਅਧਿਕਾਰ ਗ੍ਰਾਮ ਸਭਾ ਨੂੰ ਦਿੱਤੇ ਜਾਣਗੇ।

Tanu

This news is Content Editor Tanu