ਰਿਹਾਇਸ਼ੀ ਸੰਪਤੀ ਟੈਕਸ ਖਤਮ ਕਰਨ ਦਾ ਕੇਜਰੀਵਾਲ ਦਾ ਬਿਆਨ ਸ਼ਰਮਨਾਕ- ਤਿਵਾੜੀ

03/25/2017 3:01:05 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਇਕਾਈ ਦੇ ਚੇਅਰਮੈਨ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ, ਜਿਸ ''ਚ ਆਮ ਆਦਮੀ ਪਾਰਟੀ (ਆਪ) ਦੇ ਨਿਗਮਾਂ ''ਚ ਜੇਤੂ ਹੋਣ ''ਤੇ ਰਿਹਾਇਸ਼ੀ ਸੰਪਤੀ ਟੈਕਸ ਨੂੰ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀ ਕੇਜਰੀਵਾਲ ਦੇ ਇਸ ਐਲਾਨ ''ਤੇ ਕਿ ''ਆਪ'' ਪਾਰਟੀ ਦੇ ਨਗਰ ਨਿਗਮ ਚੋਣਾਂ ''ਚ ਜਿੱਤ ਮਿਲਣ ''ਤੇ ਹਾਊਸ ਟੈਕਸ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਪੁਰਾਣਾ ਬਕਾਇਆ ਮੁਆਫ਼ ਕੀਤਾ ਜਾਵੇਗਾ, ਸ਼੍ਰੀ ਤਿਵਾੜੀ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਕਾਰਜਕਾਲ ਦੌਰਾਨ ਨਿਗਮਾਂ ਨੂੰ ਵਿੱਤ ਰੂਪ ਨਾਲ ਪੰਗੂ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਨੇ ਕਿਹਾ ਕਿ ਨਿਗਮ ਚੋਣਾਂ ਜਿੱਤਣ ਲਈ ਸ਼੍ਰੀ ਕੇਜਰੀਵਾਲ ਇਕ ਵਾਰ ਫਿਰ ਦਿੱਲੀ ਦੀ ਜਨਤਾ ਨਾਲ ਝੂਠੇ ਵਾਅਦੇ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ। ਸ਼੍ਰੀ ਕੇਜਰੀਵਾਲ ਦੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਕਾਰਜਕਾਲ ਦੌਰਾਨ ਤਿੰਨਾਂ ਨਿਗਮਾਂ ਨੂੰ ਕਈ ਵਾਰ ਪੱਤਰ ਲਿਖ ਕੇ ਵਿਸ਼ੇਸ਼ ਕਰ ਕੇ ਅਧਿਕ੍ਰਿਤ ਕਾਲੋਨੀਆਂ ''ਚ ਸੰਪਤੀ ਟੈਕਸ ਲਾਉਣ ਲਈ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਜਪਾ ਨੇ ਇਹ ਕਦਮ ਨਹੀਂ ਚੁੱਕਿਆ ਅਤੇ ਹੁਣ ਚੋਣਾਂ ਆਉਣ ''ਤੇ ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਫਿਰ ਤੋਂ ਲਾਲਚੀ ਵਾਅਦੇ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ।

Disha

This news is News Editor Disha