ਦਿੱਲੀ ''ਚ ਹਸਪਤਾਲਾਂ ਦਾ ਬੁਰਾ ਹਾਲ, ਰਿਪੋਰਟ ਦੇਖ ਭੜਕੇ ਕੇਜਰੀਵਾਲ

05/24/2017 12:30:56 PM

ਨਵੀਂ ਦਿੱਲੀ— ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਕੁਝ ਖਾਸ ਚੰਗੀ ਨਹੀਂ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਇਕ ਰਿਪੋਰਟ ਅਨੁਸਾਰ ਦਿੱਲੀ ਦੇ ਸਰਕਾਰੀ ਹਸਪਤਾਲਾਂ ''ਚ 50 ਫੀਸਦੀ ਤੋਂ ਵੀ ਘੱਟ ਦਵਾਈਆਂ ਉਪਲੱਬਧ ਹਨ, ਜਿਸ ਕਾਰਨ ਸਰਕਾਰੀ ਹਸਪਤਾਲਾਂ ਦਾ ਹਾਲ ਬੁਰਾ ਹੋ ਚੁਕਿਆ ਹੈ। ਮਰੀਜ਼ਾਂ ਨੂੰ ਹਰ ਦੂਜੀ ਦਵਾਈ ਲਈ ਤਰਸਣਾ ਪੈ ਰਿਹਾ ਹੈ। ਇਸ ਰਿਪੋਰਟ ਨੇ ਹਸਪਤਾਲਾਂ ਦੀ ਲਚਰ ਹਾਲਾਤ ਦਾ ਖੁਲਾਸਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਤੋਂ ਭੜਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੀਫ ਸੈਕ੍ਰੇਟਰੀ ਨੂੰ ਕਿਹਾ ਕਿ ਦਵਾਈ ਦੀ ਉਪਲੱਬਧਤਾ ਤੁਰੰਤ ਪ੍ਰਭਾਵ ਤੋਂ ਵਧਾਈ ਜਾਵੇ ਅਤੇ ਮਸ਼ੀਨਾਂ ਠੀਕ ਕਰਵਾਈਆਂ ਜਾਣ। ਇਸ ਤੋਂ ਬਾਅਦ ਉਹ ਔਚਕ ਦੌਰੇ ਦੇ ਮਾਧਿਅਮ ਨਾਲ ਬਦਲੀ ਹਕੀਕਤ ਦਾ ਜਾਇਜ਼ਾ ਲੈਣਗੇ। ਹਸਪਤਾਲ ''ਚ ਮੁਫ਼ਤ ਦਵਾਈਆਂ ਦੀ ਉਪਲੱਬਧਤਾ ਦਾ ਹਾਲ ਬਹੁਤ ਬੁਰਾ ਹੈ। ਪਟੇਲ ਨਗਰ ਦੇ ਸਰਦਾਰ ਵਲੱਭ ਭਾਈ ਪਟੇਲ ਹਸਪਤਾਲ ''ਚ ਸਿਰਫ 33 ਫੀਸਦੀ ਦਵਾਈਆਂ ਮਿਲਦੀਆਂ ਹਨ। ਜੀ.ਟੀ.ਬੀ. ਹਸਪਤਾਲ ''ਚ ਇਹ ਅੰਕੜਾ ਸਿਰਫ ਇਕ ਫੀਸਦੀ ਵਧ ਯਾਨੀ 34 ਫੀਸਦੀ ਹੈ। ਚੌਧਰੀ ਬ੍ਰਹਮਾ ਪ੍ਰਕਾਸ਼ ਆਯੂਰਵੇਦ ਹਸਪਤਾਲ ''ਚ 36 ਫੀਸਦੀ ਦਵਾਈਆਂ ਮਿਲਦੀਆਂ ਹਨ। ਰੋਹਿਣੀ ਦੇ ਅੰਬੈਸਡਰ ਹਸਪਤਾਲ ''ਚ 44 ਫੀਸਦੀ ਅਤੇ ਡੀ.ਡੀ.ਯੂ. ''ਤ 46 ਫੀਸਦੀ ਦਵਾਈਆਂ ਮਿਲਦੀਆਂ ਹਨ। ਕਈ ਥਾਂ ਐਕਸਰੇਅ ਅਤੇ ਸੀ.ਟੀ. ਸਕੈਨ ਮਸ਼ੀਨਾਂ ਵੀ ਖਰਾਬ ਹਨ।

Disha

This news is News Editor Disha