22 ਫਰਵਰੀ ਨੂੰ ਹੋ ਸਕਦੀ ਹੈ ਦਿੱਲੀ ਮੇਅਰ ਦੀ ਚੋਣ, CM ਕੇਜਰੀਵਾਲ ਨੇ LG ਨੂੰ ਕੀਤੀ ਸਿਫਾਰਿਸ਼

02/18/2023 4:03:13 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਉਪ ਰਾਜਪਾਲ ਵੀ. ਕੇ. ਸਕਸੈਨਾ ਤੋਂ 22 ਫਰਵਰੀ ਨੂੰ ਮੇਅਰ ਚੋਣਾਂ ਕਰਾਉਣ ਦੀ ਸਿਫਾਰਿਸ਼ ਕੀਤੀ। ਮੁੱਖ ਮੰਤਰੀ ਕੇਜਰੀਵਾਲ ਦੀ ਸਿਫਾਰਿਸ਼ ਸੁਪਰੀਮ ਕੋਰਟ ਦੇ ਉਸ ਹੁਕਮ ਮਗਰੋਂ ਆਈ ਹੈ, ਜਿਸ 'ਚ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਾਉਣ ਲਈ 24 ਘੰਟਿਆਂ ਦੇ ਅੰਦਰ ਦਿੱਲੀ ਨਗਰ ਨਿਗਮ (MCD) ਦੀ ਪਹਿਲੀ ਬੈਠਕ ਬੁਲਾਉਣ ਦਾ ਹੁਕਮ ਦਿੱਤਾ ਗਿਆ। 

ਇਹ ਵੀ ਪੜ੍ਹੋ- ਦਿੱਲੀ ਮੇਅਰ ਚੋਣ; ਕੇਜਰੀਵਾਲ ਬੋਲੇ- SC ਨੇ LG ਅਤੇ ਭਾਜਪਾ ਦੀ ਸਾਜਿਸ਼ ਕੀਤੀ ਨਾਕਾਮ

ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਪ ਰਾਜਪਾਲ ਵਲੋਂ MCD 'ਚ ਨਾਮਜ਼ਦ ਮੈਂਬਰ ਮੇਅਰ ਚੋਣ ਵਿਚ ਵੋਟਿੰਗ ਨਹੀਂ ਕਰ ਸਕਦੇ। ਕੇਜਰੀਵਾਲ ਨੇ ਇਕ ਟਵੀਟ 'ਚ ਕਿਹਾ ਕਿ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 22 ਫਰਵਰੀ ਨੂੰ ਕਰਾਉਣ ਦੀ ਸਿਫਾਰਿਸ਼ ਕੀਤੀ ਹੈ।

 

ਦਿੱਲੀ ਨਗਰ ਨਿਗਮ ਐਕਟ 1957 ਮੁਤਾਬਕ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ MCD ਚੋਣਾਂ ਤੋਂ ਬਾਅਦ ਸਦਨ ਦੀ ਪਹਿਲੀ ਬੈਠਕ 'ਚ ਕੀਤੀ ਜਾਣੀ ਚਾਹੀਦੀ ਹੈ। ਨਗਰ ਨਿਗਮ ਚੋਣਾਂ ਪਿਛਲੇ ਸਾਲ 4 ਦਸੰਬਰ ਨੂੰ ਹੋਈਆਂ ਸਨ ਅਤੇ ਨਤੀਜੇ ਐਲਾਨੇ ਨੂੰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੇਅਰ ਦੀ ਚੋਣ ਨਹੀਂ ਹੋਈ। ਨਾਮਜ਼ਦ ਮੈਂਬਰਾਂ ਦੇ ਵੋਟਿੰਗ ਅਧਿਕਾਰ ਨੂੰ ਲੈ ਕੇ 'ਆਪ' ਅਤੇ ਭਾਜਪਾ ਵਿਚਾਲੇ ਚੱਲ ਰਹੇ ਡੈੱਡਲਾਕ ਕਾਰਨ ਹੁਣ ਤੱਕ ਹੋਈਆਂ ਤਿੰਨ MCD ਮੀਟਿੰਗਾਂ 'ਚ ਮੇਅਰ ਦੀ ਚੋਣ ਨਹੀਂ ਹੋ ਸਕੀ। 

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ

MCD ਸਦਨ ਦੀ ਪਹਿਲੀ ਬੈਠਕ 6 ਜਨਵਰੀ ਨੂੰ 'ਆਪ' ਅਤੇ ਭਾਜਪਾ ਮੈਂਬਰਾਂ ਵਿਚਾਲੇ ਹੰਗਾਮੇ ਦੀ ਵਜ੍ਹਾਂ ਨਾਲ ਮੁਲਤਵੀ ਕਰ ਦਿੱਤੀ ਗਈ ਸੀ। ਦਿੱਲੀ ਨਗਰ ਨਿਗਮ ਦੇ 250 ਮੈਂਬਰੀ ਸਦਨ 'ਚ 'ਆਪ' ਕੋਲ 134 ਮੈਂਬਰਾਂ ਨਾਲ ਬਹੁਮਤ ਹੈ। ਭਾਜਪਾ ਦੇ ਸਦਨ 'ਚ 104 ਮੈਂਬਰ ਹਨ। ‘ਆਪ’ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨਾਮਜ਼ਦ ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦੇ ਕੇ ਜਨਾਦੇਸ਼ ਚੋਰੀ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋਦਿੱਲੀ ਮੇਅਰ ਚੋਣ ਨੂੰ ਲੈ ਕੇ 'ਆਪ' ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

Tanu

This news is Content Editor Tanu