ਅਰਵਿੰਦ ਕੇਜਰੀਵਾਲ ਹਾਊਸ ਅਰੈਸਟ ਨਹੀਂ ਕੀਤੇ ਗਏ, ਘਰ ''ਚ ਆਰਾਮ ਕਰ ਰਹੇ ਸਨ: ਮੀਨਾਕਸ਼ੀ ਲੇਖੀ

12/08/2020 9:17:52 PM

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਦਿੱਲੀ ਪੁਲਸ ਨੇ ਅਰਵਿੰਦ ਕੇਜਰੀਵਾਲ ਨੂੰ ਘਰ 'ਤੇ ਨਜ਼ਰਬੰਦ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਜੋ ਦਾਅਵੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਗਲਤ ਹਨ। ਲੇਖੀ ਨੇ ਕਿਹਾ ਹੈ ਕਿ ਦਿੱਲੀ ਸੀ.ਐੱਮ ਕੇਜਰੀਵਾਲ ਘਰ 'ਤੇ ਨਜ਼ਰਬੰਦ ਨਹੀਂ ਸਨ ਸਗੋਂ ਘਰ 'ਤੇ ਆਰਾਮ ਕਰ ਰਹੇ ਸਨ। ਉਨ੍ਹਾਂ ਦਾ ਖੁਦ ਨੂੰ ਨਜ਼ਰਬੰਦ ਕਹਿਣਾ ਡਰਾਮੇਬਾਜੀ ਹੈ।

ਮੀਨਾਕਸ਼ੀ ਲੇਖੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ, ਇਹ ਹਾਊਸ ਅਰੈਸਟ ਨਹੀਂ ਸਗੋਂ ਘਰ 'ਤੇ ਆਰਾਮ ਕਰਨਾ ਹੈ। ਅਸੀਂ ਪਿੱਛਲੀ ਰਾਤ ਦੇ ਵੀਡੀਓ ਫੁਟੇਜ਼ ਵੇਖੇ ਹਨ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਘੁੰਮ-ਫਿਰ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਕੇਜਰੀਵਾਲ ਡਰਾਮਾ ਕਰਨ ਵਿੱਚ ਕਮਾਲ ਦੇ ਹਨ, ਮੈਨੂੰ ਕੇਜਰੀਵਾਲ ਦੇ ਆਈ.ਆਈ.ਟੀ. ਤੋਂ ਪੜ੍ਹਣ 'ਤੇ ਵੀ ਸ਼ੱਕ ਹੈ। ਅਜਿਹਾ ਲੱਗਦਾ ਹੈ ਕਿ ਉਹ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪੜ੍ਹੇ ਹੋਏ ਹਨ। ਉਥੇ ਹੀ ਭਾਜਪਾ ਦੇ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਤੁਹਾਡੇ ਲੋਕ ਬਿਲਕੁੱਲ ਝੂਠ ਬੋਲ ਰਹੇ ਹਨ ਕਿ ਸੀ.ਐੱਮ. ਨੂੰ ਹਾਊਸ ਅਰੈਸਟ ਕੀਤਾ ਗਿਆ ਹੈ। ਉਨ੍ਹਾਂ ਦੇ ਘਰ ਦਾ ਪਹਿਲਾ ਗੇਟ ਅਤੇ ਬੈਕ ਸਾਇਡ ਦਾ ਗੇਟ ਪੂਰਾ ਖੁੱਲ੍ਹਾ ਹੋਇਆ ਹੈ। ਸੀ.ਐੱਮ. ਕੱਲ ਵੀ ਆਪਣੇ ਘਰੋਂ 3 ਵਾਰ ਬਾਹਰ ਨਿਕਲੇ ਸਨ ਅਤੇ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ। ਦਿੱਲੀ ਪੁਲਸ ਵੀ ਕਹਿ ਰਹੀ ਹੈ। ਇਹ ਸਿਰਫ ਝੂਠ ਬੋਲਣ ਦਾ ਕੰਮ ਕਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati