ਦਿੱਲੀ ''ਚ ''ਆਪ'' ਨੂੰ ਮਿਲੀ ਹਾਰ ਤਾਂ ਇਸ ਤਰ੍ਹਾਂ ਉੱਡਿਆ ਕੇਜਰੀਵਾਲ ਦਾ ਮਜ਼ਾਕ (ਤਸਵੀਰਾਂ)

04/13/2017 3:30:13 PM

ਨਵੀਂ ਦਿੱਲੀ— ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ''ਤੇ ਹੋਈਆਂ ਉਪ ਚੋਣਾਂ ''ਚ ਆਮ ਆਦਮੀ ਨੂੰ ਤਗੜਾ ਝਟਕਾ ਲੱਗਾ ਹੈ। ਇਸ ਸੀਟ ''ਤੇ ਭਾਰਤੀ ਜਨਤਾ ਪਾਰਟੀ-ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ 14,652 ਵੋਟਾਂ ਦੇ ਭਾਰੀ ਅੰਤਰ ਨਾਲ ਜਿੱਤ ਦਰਜ ਕੀਤੀ ਹੈ। ਸੋਸ਼ਲ ਮੀਡੀਆ ''ਤੇ ਵੀ ਰਾਜੌਰੀ ਗਾਰਡਨ ਦੇ ਨਤੀਜਿਆਂ ਦੀ ਖੂਬ ਚਰਚਾ ਹੋ ਰਹੀ ਹੈ। ਜ਼ਿਆਦਾਤਰ ਲੋਕਾਂ ਨੇ ''ਆਪ'' ਦੀ ਹਾਰ ਨੂੰ ਪਾਰਟੀ ਦੇ ਮੁਖੀਆ ਅਰਵਿੰਦ ਕੇਜਰੀਵਾਲ ਲਈ ਵੱਡਾ ਝਟਕਾ ਦੱਸਿਆ ਹੈ।
ਇਕ ਲਾਈਨ ਬਹੁਤ ਸ਼ੇਅਰ ਹੋ ਰਹੀ ਹੈ ਕਿ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਰਾਜੌਰੀ ਗਾਰਡਨ ਕਹਿੰਦੇ ਹਨ। ਇਕ ਨੌਜਵਾਨ ਨੇ ਲਿਖਿਆ ਕਿ ਅੱਜ ਤੋਂ ਰਾਜੌਰੀ ਗਾਰਡਨ ਦਿੱਲੀ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ, ਕੇਜਰੀਵਾਲ ਜੀ ਮਰਦੇ ਦਮ ਤੱਕ ਉੱਥੇ ਆਪਣੇ ਕਦਮ ਨਹੀਂ ਰੱਖਣਗੇ।

Disha

This news is News Editor Disha