ਕੇਜਰੀਵਾਲ ਸਭ ਤੋਂ ਘੱਟ ਕੰਮ ਕਰਨ ਵਾਲੇ ਮੁੱਖ ਮੰਤਰੀ- ਮਿਸ਼ਰਾ

05/17/2017 1:33:21 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮੋਰਚਾ ਖੋਲ੍ਹਣ ਵਾਲੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ''ਤੇ ਨਵਾਂ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਸਭ ਤੋਂ ਘੱਟ ਦਫ਼ਤਰ ਜਾਣ ਵਾਲਾ ਅਤੇ ਸਭ ਤੋਂ ਘੱਟ ਕੰਮ ਕਰਨ ਵਾਲਾ ਮੁੱਖ ਮੰਤਰੀ ਦੱਸਿਆ ਹੈ। ਸ਼੍ਰੀ ਮਿਸ਼ਰਾ ਨੇ ਕਿਹਾ ਕਿ ਆਖਰੀ ਵਾਰ ਸ਼੍ਰੀ ਕੇਜਰੀਵਾਲ ਦਫ਼ਤਰ ਕਦੋਂ ਗਏ ਸਨ। ਦਿੱਲੀ ਵਾਲਿਆਂ ਨੂੰ ਅੰਦਾਜਾ ਵੀ ਨਹੀਂ ਕਿ ਉਨ੍ਹਾਂ ਦਾ ਮੁੱਖ ਮੰਤਰੀ ਪਿਛਲੇ ਇਕ ਸਾਲ ''ਚ ਮੁਸ਼ਕਲ ਨਾਲ 2 ਦਿਨ ਦਫ਼ਤਰ ਗਿਆ ਹੈ। ਕਰਾਵਲ ਨਗਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ਼੍ਰੀ ਮਿਸ਼ਰਾ ਨੇ ਸ਼੍ਰੀ ਕੇਜਰੀਵਾਲ ਨੂੰ ਦੇਸ਼ ਦਾ ਸਭ ਤੋਂ ਘੱਟ ਜਨਤਾ ਨੂੰ ਮਿਲਣ ਵਾਲਾ, ਸਭ ਤੋਂ ਘੱਟ ਦਫ਼ਤਰ ਜਾਣ ਵਾਲਾ, ਦੇਸ਼ ਦਾ ਇਕੱਲਾ ਮੁੱਖ ਮੰਤਰੀ ਜਿਸ ਕੋਲ ਕੋਈ ਵਿਭਾਗ ਨਹੀਂ ਅਤੇ ਸਭ ਤੋਂ ਘੱਟ ਕੰਮ ਕਰਨ ਵਾਲਾ ਮੁੱਖ ਮੰਤਰੀ ਦੱਸਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਸ਼੍ਰੀ ਕੇਜਰੀਵਾਲ ''ਚ ਕੀ ਆਪਣੀ ਖੁਦ ਦੀ  ਰਿਪੋਰਟ ਜਨਤਾ ਸਾਹਮਣੇ ਰੱਖਣ ਦੀ ਹਿੰਮਤ ਹੈ। 
ਸ਼੍ਰੀ ਮਿਸ਼ਰਾ ਨੇ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ ਦੇ ਸਾਹਮਣੇ ਸ਼੍ਰੀ ਕੇਜਰੀਵਾਲ ਨਾਲ ਜੁੜੇ ਕਥਿਤ ਹਵਾਲਾ ਕਾਰੋਬਾਰ ਦੇ ਦਸਤਾਵੇਜ਼ ਸੌਂਪ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਲਿਖਿਆ ਹੈ ਸਭ ਤੋਂ ਵਧ ਛੁੱਟੀਆਂ ਲੈਣ ਵਾਲਾ ਮੁੱਖ ਮੰਤਰੀ ਅਤੇ ਉਹ ਅਜਿਹੇ ਮੁੱਖ ਮੰਤਰੀ ਬਣਨ ਵਾਲੇ ਹਨ, ਜਿਨ੍ਹਾਂ ''ਤੇ ਦੇਸ਼ ''ਚ ਸਭ ਤੋਂ ਵਧ ਭ੍ਰਿਸ਼ਟਾਚਾਰ ਦੇ ਮਾਮਲੇ ਚੱਲ ਰਹੇ ਹਨ। ਸਾਬਕਾ ਮੰਤਰੀ ਨੇ ਸ਼੍ਰੀ ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੋ ਵੀ ਦੋਸ਼ ਉਨ੍ਹਾਂ ''ਤੇ ਲਾਏ ਗਏ ਹਨ, ਇਨ੍ਹਾਂ ''ਚੋਂ ਇਕ ਵੀ ਗਲਤ ਸਾਬਤ ਕਰ ਕੇ ਦੱਸਣ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਅੱਜ ਦਿਨ ''ਚ ਇਕ ਵਜੇ ਨਾਰਥ ਬਲਾਕ ਕੇਂਦਰੀ ਅਸਿੱਧੇ ਟੈਕਸ ਬੋਰਡ (ਸੀ.ਬੀ.ਡੀ.ਟੀ.) ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ।

 

Disha

This news is News Editor Disha