ਈਡੀ ਦੀ ਹਿਰਾਸਤ ਤੋਂ CM ਕੇਜਰੀਵਾਲ ਨੇ ਕੀ ਭੇਜਿਆ ਪਹਿਲਾ ਆਦੇਸ਼, ਸੁਣੋ ਮੰਤਰੀ ਆਤਿਸ਼ੀ ਦੀ ਜ਼ੁਬਾਨੀ (ਵੀਡੀਓ)

03/24/2024 7:13:48 PM

ਨਵੀਂ ਦਿੱਲੀ- ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਜੇਲ੍ਹ ਤੋਂ ਦਿੱਲੀ ਦੀ ਸਰਕਾਰ ਚਲਾਈ ਜਾ ਰਹੀ ਹੈ। ਕੇਜਰੀਵਾਲ ਵਲੋਂ ਜਲ ਮੰਤਰਾਲਾ ਨਾਲ ਜੁੜਿਆ ਪਹਿਲਾ ਆਦੇਸ਼ ਜਾਰੀ ਕੀਤਾ ਗਿਆ ਹੈ। ਜਲ ਮੰਤਰੀ ਆਤਿਸ਼ੀ ਮੁਤਾਬਕ ਈਡੀ ਦੀ ਹਿਰਾਸਤ ਵਿਚ ਰਹਿੰਦੇ ਹੋਏ ਕੇਜਰੀਵਾਲ ਨੇ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਪਾਣੀ, ਸੀਵਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਆਦੇਸ਼ ਦਿੱਤਾ ਹੈ। ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੇ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਵਿਚ ਪਾਣੀ ਦੇ ਉੱਚਿਤ ਟੈਂਕਰ ਮੁਹੱਈਆ ਕਰਾਉਣ ਦਾ ਆਦੇਸ਼ ਦਿੱਤਾ ਹੈ। ਮੁੱਖ ਸਕੱਤਰ ਸਮੇਤ ਹੋਰ ਅਧਿਕਾਰੀਆਂ ਨੂੰ ਆਦੇਸ਼ ਦਿਓ, ਤਾਂ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ। 

ਇਹ ਵੀ ਪੜ੍ਹੋ- ਦਿੱਲੀ 'ਚ ਹੁਣ ਜੇਲ੍ਹ ਤੋਂ ਚੱਲੀ ਸਰਕਾਰ, CM ਕੇਜਰੀਵਾਲ ਨੇ ਜਾਰੀ ਕੀਤਾ ਪਹਿਲਾ ਆਦੇਸ਼

ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿਹਾ ਕਿ ਕੇਜਰੀਵਾਲ ਵਲੋਂ ਮੈਂ ਸਾਰੇ ਦਿੱਲੀ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਚਾਹੇ ਅੱਜ ਕੇਜਰੀਵਾਲ ਈਡੀ ਦੀ ਹਿਰਾਸਤ ਵਿਚ ਹਨ, ਦਿੱਲੀ ਵਾਲਿਆਂ ਦਾ ਕੋਈ ਕੰਮ ਨਹੀਂ ਰੁਕੇਗਾ। ਕੇਜਰੀਵਾਲ ਨੇ ਈਡੀ ਦੀ ਹਿਰਾਸਤ ਤੋਂ ਬਤੌਰ ਜਲ ਮੰਤਰੀ ਮੈਨੂੰ ਆਦੇਸ਼ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਨਹੀਂ ਹੈ ਕਿ ਉਹ ਜੇਲ੍ਹ ਤੋਂ ਬਾਹਰ ਕਦੋਂ ਆਉਣਗੇ। ਉਹ ਆਪਣੀ ਤਕਲੀਫ ਬਾਰੇ ਨਾ ਸੋਚ ਕੇ ਦਿੱਲੀ ਵਾਸੀਆਂ ਬਾਰੇ ਸੋਚ ਰਹੇ ਹਨ। ਅਜਿਹਾ ਵਿਅਕਤੀ ਸਿਰਫ ਅਰਵਿੰਦ ਕੇਜਰੀਵਾਲ ਹੀ ਹੋ ਸਕਦਾ ਹੈ। ਕੇਜਰੀਵਾਲ ਆਪਣੇ-ਆਪ ਨੂੰ ਦਿੱਲੀ ਦਾ ਮੁੱਖ ਮੰਤਰੀ ਹੀ ਨਹੀਂ ਮੰਨਦੇ, ਸਗੋਂ ਦਿੱਲੀ ਦੇ 2 ਕਰੋੜ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ। ਉਨ੍ਹਾਂ ਨੇ 9 ਸਾਲਾਂ ਤੋਂ ਦਿੱਲੀ ਦੀ ਸਰਕਾਰ ਨੂੰ ਇਵੇਂ ਚਲਾਇਆ ਹੈ, ਜਿਵੇਂ ਕੋਈ ਆਪਣੇ ਪਰਿਵਾਰ ਦੀ ਦੇਖ-ਰੇਖ ਕਰਦਾ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਪਤੀ ਦੇ ਜੇਲ੍ਹ ਤੋਂ ਭੇਜੇ ਸੰਦੇਸ਼ ਨੂੰ ਕੀਤਾ ਸਾਂਝਾ

ਆਤਿਸ਼ੀ ਨੇ ਅੱਗੇ ਕਿਹਾ ਕਿ ਉਹ ਦਿੱਲੀ ਵਾਲਿਆਂ ਲਈ ਸਿਰਫ ਮੁੱਖ ਮੰਤਰੀ ਨਹੀਂ ਹਨ। ਉਹ ਦਿੱਲੀ ਦੇ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ। ਉਨ੍ਹਾਂ ਨੇ ਦਿੱਲੀ ਦੀ ਸਰਕਾਰ ਨੂੰ ਇਕ ਭਰਾ, ਪਿਤਾ ਅਤੇ ਇਕ ਪੁੱਤਰ ਵਾਂਗ ਚਲਾਇਆ ਹੈ। ਇਹ ਹੀ ਕਾਰਨ ਹੈ ਕਿ ਅੱਜ ਇੰਨੇ ਮੁਸ਼ਕਲਾਂ ਹਲਾਤਾਂ ਵਿਚ ਹੁੰਦੇ ਹੋਏ ਵੀ ਉਹ ਦਿੱਲੀ ਵਾਸੀਆਂ ਬਾਰੇ ਸੋਚ ਰਹੇ ਹਨ। ਆਤਿਸ਼ੀ ਮੁਤਾਬਕ ਮੈਂ ਭਾਜਪਾ ਵਾਲਿਆਂ ਨੂੰ ਕੇਜਰੀਵਾਲ ਨੂੰ ਕਹਿਣਾ ਚਾਹਾਂਗੀ ਕਿ ਕੇਜਰੀਵਾਲ ਦਾ ਦਿੱਲੀ ਵਾਲਿਆਂ ਨਾਲ ਜੋ ਪਿਆਰ, ਜ਼ਿੰਮੇਵਾਰੀ ਦੀ ਭਾਵਨਾ ਹੈ, ਉਸ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ- ਕੇਜਰੀਵਾਲ ਨੇ  ACP AK ਸਿੰਘ ਨੂੰ ਹਟਾਉਣ ਦੀ ਕੀਤੀ ਮੰਗ, ਲਾਇਆ ਬਦਸਲੂਕੀ ਦਾ ਦੋਸ਼ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu