CM ਕੇਜਰੀਵਾਲ ਨੇ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

12/26/2019 1:26:37 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਭਾਵ ਅੱਜ ਦਿੱਲੀ ਵਿਚ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਹ ਬੱਸਾਂ ਅਤਿਆਧੁਨਿਕ ਤਕਨੀਕਾਂ ਜਿਵੇਂ ਕਿ ਦਿਵਯਾਂਗਾਂ ਲਈ ਹਾਈਡਰੋਲਿਕ ਲਿਫਟ, ਜੀ. ਪੀ. ਐੱਸ ਟ੍ਰੈਕਰ, ਪੈਨਿਕ ਬਟਨ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈੱਸ ਹਨ। ਬੱਸਾਂ 'ਚ ਇਨ੍ਹਾਂ ਯੰਤਰਾਂ ਦੇ ਜ਼ਰੀਏ ਔਰਤਾਂ ਦੀ ਸੁਰੱਖਿਆ 'ਤੇ ਖਾਸ ਧਿਆਨ ਦਿੱਤਾ ਗਿਆ ਹੈ।

 

ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, ''ਮੈਂ ਅੱਜ 100 ਹੋਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਪਿਛਲੇ ਕੁਝ ਮਹੀਨਿਆਂ 'ਚ ਦਿੱਲੀ ਦੀਆਂ ਸੜਕਾਂ 'ਤੇ ਕਾਫੀ ਨਵੀਆਂ ਬੱਸਾਂ ਆਈਆਂ ਹਨ। ਦਿੱਲੀ ਦੇ ਜਨਤਕ ਟਰਾਂਸਪੋਰਟ ਨੂੰ ਆਧੁਨਿਕ ਬਣਾਉਣਾ ਮੇਰਾ ਸੁਪਨਾ ਹੈ, ਤਾਂ ਕਿ ਇਹ ਹਰੇਕ ਵਾਸੀ ਲਈ ਆਰਾਮਦੇਹ ਬਣ ਜਾਵੇ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਬੱਸਾਂ ਦੀ ਜੋ ਕਮੀ ਸੀ, ਉਹ ਹੁਣ ਪੂਰੀ ਹੋ ਜਾਵੇਗੀ। ਦਿੱਲੀ ਦੇ ਲੋਕਾਂ ਨੂੰ ਮੈਂ ਅੱਜ ਵਧਾਈ ਦਿੰਦਾ ਹੈ।
ਦੱਸਣਯੋਗ ਹੈ ਕਿ ਦਿੱਲੀ ਦੀ ਜਨਤਕ ਟਰਾਂਸਪੋਰਟ ਨੂੰ ਮਜ਼ਬੂਤ ਕਰਨ ਲਈ ਕੇਜਰੀਵਾਲ ਨੇ ਬੀਤੇ ਮਹੀਨੇ ਆਧੁਨਿਕ ਸਹੂਲਤਾਂ ਨਾਲ ਲੈੱਸ 100 ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲੇ ਮਹੀਨਿਆਂ ਵਿਚ ਹੋਰ ਕਈ ਬੱਸਾਂ ਆਉਣਗੀਆਂ। ਹੁਣ ਦਿੱਲੀ ਵਿਚ ਬੱਸਾਂ ਦੀ ਕਮੀ ਨਹੀਂ ਰਹੇਗੀ।


Tanu

Content Editor

Related News