ਕੇਜਰੀਵਾਲ ਨੇ ਰਾਹੁਲ ਨੂੰ ਪੁੱਛਿਆ, ਕਿਹੜਾ ਯੂ-ਟਰਨ

04/15/2019 7:14:08 PM

ਨਵੀਂ ਦਿੱਲੀ (ਏਜੰਸੀ)- ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੇ ਟਵੀਟ 'ਤੇ ਪਲਟਵਾਰ ਕੀਤਾ ਹੈ। ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿਹੜਾ ਯੂ-ਟਰਨ ਅਜੇ ਤਾਂ ਗੱਲਬਾਤ ਚੱਲ ਰਹੀ ਸੀ ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਗਠਜੋੜ ਤੁਹਾਡੀ ਇੱਛਾ ਨਹੀਂ ਸਿਰਫ ਦਿਖਾਵਾ ਹੈ। ਮੈਨੂੰ ਦੁੱਖ ਹੈ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖਤਰੇ ਤੋਂ ਬਚਾਉਣਾ ਹੈ। ਬਦਕਿਸਮਤੀ ਹੈ ਕਿ ਤੁਸੀਂ ਯੂ.ਪੀ. ਅਤੇ ਹੋਰ ਰਾਜਾਂ ਵਿਚ ਵੀ ਮੋਦੀ ਵਿਰੋਧੀ ਵੋਟ ਵੰਡ ਕੇ ਮੋਦੀ ਦੀ ਹੀ ਮਦਦ ਕਰ ਰਹੇ ਹੋ।

ਦੱਸ ਦਈਏ ਕਿ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਚ 'ਆਪ' ਨਾਲ ਗਠਜੋੜ'ਤੇ ਆਪਣੀ ਚੁੱਪੀ ਤੋੜੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਵਿਚ ਅਜੇ ਆਪ ਨਾਲ ਗਠਜੋੜ ਦੇ ਦਰਵਾਜ਼ੇ ਬੰਦ ਨਹੀਂ ਹੋਏ ਹਨ। ਅਸੀਂ ਆਪ ਨੂੰ 4 ਸੀਟ ਆਫਰ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਦਿੱਲੀ ਵਿਚ ਕਾਂਗਰਸ ਤਿੰਨ ਸੀਟਾਂ 'ਤੇ ਚੋਣਾਂ ਲੜਣ ਨੂੰ ਤਿਆਰ ਹਨ। ਜੇਕਰ ਕੇਜਰੀਵਾਲ ਅਤੇ ਕੋਈ ਯੂ-ਟਰਨ ਨਾ ਲਵੇ।
ਜ਼ਿਕਰਯੋਗ ਹੈਕਿ ਦਿੱਲੀ, ਪੰਜਾਬ, ਹਰਿਆਣਾ ਵਿਚ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗਠਜੋੜ ਕਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਮੋਦੀ ਸ਼ਾਹ ਨਾਲ ਦੇਸ਼ ਨੂੰ ਬਚਾਉਣ ਲਈ ਕਿਸੇ ਵੀ ਟੀਮ ਨਾਲ ਗਠਜੋੜ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਮੋਦੀ-ਸ਼ਾਹ 'ਤੇ ਦੋਸ਼ ਲਗਾਉਂਦੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ।

Sunny Mehra

This news is Content Editor Sunny Mehra