ਕੇਜਰੀਵਾਲ ਨੇ ਕੀਤੀ 2019 ਚੋਣਾਂ ਦੀ ਭਵਿੱਖਵਾਣੀ, ਕਿਹਾ- BJP ਨੂੰ ਲੱਗੇਗਾ ਝਟਕਾ

08/20/2018 1:57:48 PM

ਨਵੀਂ ਦਿੱਲੀ— ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਇਕ ਭਵਿੱਖਵਾਣੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸੰਯੋਜਕ ਨੇ ਦਾਅਵਾ ਕੀਤਾ ਕਿ 2019 ਦੇ ਲੋਕ ਸਭਾ ਚੋਣਾ 'ਚ ਭਾਜਪਾ ਨੂੰ ਲੈ ਕੇ ਵੱਡਾ ਝਟਕਾ ਲੱਗਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਕੰਮਕਾਜੀ 'ਚ ਦੱਖਲਅੰਦਾਜ਼ੀ ਕਰਨ ਕਾਰਨ ਲੋਕ ਭਾਜਪਾ ਤੋਂ ਨਾਰਾਜ ਹਨ। 

ਦਿੱਲੀ ਦੇ ਮੁਖ ਮੰਤਰੀ ਨੇ ਸੋਮਵਾਰ ਨੂੰ ਹਿੰਦੀ 'ਚ ਟਵੀਟ ਕਰ ਕਿਹਾ ਕਿ ਜਨਤਾ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਨਾਰਾਜ ਹਨ ਅਤੇ ਉਹ ਆਮ ਆਦਮੀ ਦੀ ਦਿੱਲੀ ਸਰਕਾਰਾਂ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਲਿਖਿਆ ਕਿ ਲੋਕ ਇਸ ਗੱਲ ਤੋਂ ਵੀ ਬਹੁਤ ਨਾਰਾਜ ਹਨ ਕਿ ਭਾਜਪਾ ਨੇ ਦਿੱਲੀ ਸਰਕਾਰ ਦੇ ਕੰਮਾਂ 'ਚ ਰੋੜੇ ਅਟਕਾਏ, 2019 ਲੋਕਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। 

ਦੱਸ ਦੇਈਏ ਕਿ ਕੇਜਰੀਵਾਲ ਇਸ ਤੋਂ ਪਹਿਲਾਂ ਕਈ ਵਾਰ ਮੋਦੀ ਸਰਕਾਰ 'ਤੇ ਹਮਲਾ ਕਰਦੇ ਆਏ ਹਨ ਪਿਛਲੇ ਦਿਨਾਂ ਤੋਂ ਹੀ ਉਨ੍ਹਾਂ 'ਤੇ ਦੋਸ਼ ਲਗਾਇਆ ਸੀ ਕਿ ਜੋ ਲੋਕ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਦੇ ਹਨ, ਉਹ ਦੇਸ਼ ਦੇ ਸ਼ੁੱਭਚਿੰਤਕ ਨਹੀਂ ਹਨ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਲੋਕਾਂ ਨੂੰ ਇਕ-ਦੂਜੇ ਪ੍ਰਤੀ ਪਿਆਰ ਅਤੇ ਸਨਮਾਨ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ ਸੀ।

ਦਿੱਲੀ ਸਰਕਾਰ ਦੇ ਮੁਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਸੀ.ਐੱਮ ਆਵਾਸ 'ਤੇ ਕੁੱਟਮਾਰ ਦੇ ਮਾਮਲੇ 'ਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦਿਆ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ। ਇਸ 'ਤੇ ਆਪ ਨੇਤਾਵਾਂ ਨੇ ਸੰਯੁਕਤ ਬਿਆਨ ਜਾਰੀ ਕਰ ਕਿਹਾ ਸੀ ਕਿ ਕੇਂਦਰ ਸਰਕਾਰ, ਉਨ੍ਹਾਂ ਦਾ ਵੱਖ-ਵੱਖ ਏਜੰਸੀਆਂ, ਉਪ-ਰਾਜਪਾਲ ਅਤੇ ਕੁਝ ਨੌਕਰਸ਼ਾਹਾਂ ਦੇ ਵਲੋਂ ਤਮਾਮ ਰੁਕਾਵਟਾਂ ਦੇ ਬਾਵਜੂਦ ਜਨਤਾ ਦੇ ਹਿੱਤ 'ਚ ਕੰਮ ਕਰ ਰਹੀ ਦਿੱਲੀ ਸਰਕਾਰ ਨੂੰ ਆਪਣੇ ਅਧਿਕਾਰੀਆਂ ਦੀ ਦੁਰਵਰਤੋਂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਡਰਾਉਣ 'ਚ ਕਾਮਯਾਬ ਨਹੀਂ ਹੋਵੇਗੀ।