ਅੱਗ ਲਗਾ ਕੇ ਦੂਰ ਖੜ੍ਹੇ ਹੋ ਜਾਣਾ ਕੇਜਰੀਵਾਲ ਦੀ ਪੁਰਾਣੀ ਆਦਤ: ਅਨਿਲ ਵਿਜ

09/20/2020 1:12:41 AM

ਨਵੀਂ ਦਿੱਲੀ - ਹਰਿਆਣਾ ਦੇ ਘਰੇਲੂ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਅੱਗ ਲਗਾਉਣਾ ਕੇਜਰੀਵਾਲ ਦਾ ਪੁਰਾਨਾ ਕੰਮ ਹੈ। ਵਿਜ ਨੇ ਪਲਟਵਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਟਵੀਟ ਕਰਨ ਤੋਂ ਬਾਅਦ ਕੀਤਾ ਹੈ। ਜਿਸ 'ਚ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਤਿੰਨਾਂ ਆਰਡੀਨੈਂਸਾਂ ਦੇ ਤਹਿਤ ਕਿਸਾਨਾਂ ਨੂੰ ਵੱਡੀਆਂ ਕੰਪਨੀਆਂ ਦੇ ਹੱਥੋਂ ਸ਼ੋਸ਼ਣ ਲਈ ਛੱਡ ਦਿੱਤਾ ਹੈ। ਵਿਜ ਨੇ ਕੇਜਰੀਵਾਲ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਪੜ੍ਹੇ-ਲਿਖੇ ਕੇਜਰੀਵਾਲ ਦੱਸਣ ਕਿ ਕਿਵੇਂ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਵੇਚਣ ਦਾ ਕੰਮ ਕੀਤਾ ਗਿਆ ਹੈ। ਵਿਜ ਨੇ ਕਿਹਾ ਕਿ ਹਰ ਵਾਰ ਕੇਜਰੀਵਾਲ ਅੱਗ ਲਗਾ ਕੇ ਦੂਰ ਖੜ੍ਹੇ ਹੋ ਜਾਣ ਦਾ ਕੰਮ ਕਰਦੇ ਹਨ।

ਅਨਿਲ ਵਿਜ ਨੇ ਕਿਹਾ ਕਿ ਮੈਂ ਕੇਜਰੀਵਾਲ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਖੇਤੀਬਾੜੀ ਬਿੱਲ ਦਾ ਕਿਹੜਾ ਕਾਨੂੰਨ ਕਾਰਪੋਰੇਟਾਂ ਦੀ ਮਦਦ ਕਰ ਰਿਹਾ ਹੈ? ਪਹਿਲਾਂ ਉਤਪਾਦਾਂ ਨੂੰ ਵੇਚਣ ਲਈ ਕਿਸਾਨਾਂ 'ਤੇ ਲਗਾਈ ਗਈ ਹਰ ਤਰ੍ਹਾਂ ਦੀ ਪਾਬੰਦੀ ਹਟਾਈ ਜਾਵੇ। ਜਿਵੇਂ ਕ‌ਿ ਪੀ.ਐੱਮ. ਨੇ ਸਪੱਸ਼ਟ ਕੀਤਾ ਹੈ ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀ ਰਹਿਣਗੇ। ਉਂਝ ਕਿਸਾਨ ਜੋ ਉਨ੍ਹਾਂ ਦਰਾਂ 'ਤੇ ਉਤਪਾਦ ਵੇਚਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਹਾਲਾਂਕਿ ਬਾਕੀ ਲੋਕ ਜਿੱਥੇ ਜਿਸ ਨੂੰ ਚਾਹੁਣ ਉਤਪਾਦ ਵੇਚ ਸਕਦੇ ਹਨ।


Inder Prajapati

Content Editor

Related News