ਦਿੱਲੀ ਹਾਈ ਕੋਰਟ ਦੀ ਕੇਜਰੀਵਾਲ ਸਰਕਾਰ ਨੂੰ ਫਟਕਾਰ

06/27/2017 4:30:35 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੁਲਰਾਈਜ਼ (ਨਿਯਮਿਤ) ਕਰਨ ਦੀ ਜਲਦਬਾਜ਼ੀ ਲਈ ਮੰਗਲਵਾਰ ਨੂੰ ਕੇਜਰੀਵਾਲ ਸਰਕਾਰ ਨੂੰ ਸਖਤ ਫਟਕਾਰ ਲਾਈ ਹੈ। ਗੈਰ-ਕਾਨੂੰਨੀ ਕਾਲੋਨੀਆਂ ਦੇ ਸੰਬੰਧ 'ਚ ਸੁਣਵਾਈ ਕਰ ਰਹੀ ਅਦਾਲਤ ਨੇ ਕਿਹਾ ਕਿ 'ਆਪ' ਜਿਸ ਤਰ੍ਹਾਂ ਦੀ ਗੜਬੜੀ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੁਲਰਾਈਜ਼ ਕਰਨ 'ਚ ਦਿਖਾ ਰਹੇ ਹਨ, ਉਸ ਨਾਲ ਨਗਰ ਨਿਗਮਾਂ ਦਾ ਕੰਮ ਕਾਫੀ ਮੁਸ਼ਕਲ ਹੋ ਗਿਆ ਹੈ।
ਅਦਾਲਤ ਨੇ ਅੱਗੇ ਕਿਹਾ ਕਿ ਰਹਿਣ ਦੇ ਹੱਕ, ਸ਼ਹਿਰ ਅਤੇ ਭਾਈਚਾਰੇ ਦੇ ਹੱਕ ਲਈ 'ਆਪ' ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅਦਾਲਤ ਨੇ ਦਿੱਲੀ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਆਖਰ ਦਿੱਲੀ ਦੇ ਲੋਕ ਕਿਉਂ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਝੱਲਣ, ਜਦੋਂ ਐੱਮ.ਸੀ.ਡੀ. ਗੈਰ-ਕਾਨੂੰਨੀ ਕਾਲੋਨੀਆਂ ਦਾ ਕੂੜਾ ਨਹੀਂ ਸਾਫ਼ ਕਰ ਸਕਦੀ।