ਮਹਾਤਮਾ ਗਾਂਧੀ ਇੰਨਾ ਪੈਦਲ ਚੱਲੇ ਸਨ ਕਿ ਧਰਤੀ ਦੇ 2 ਵਾਰ ਚੱਕਰ ਪੂਰੇ ਹੋ ਜਾਂਦੇ

03/26/2019 1:40:47 PM

ਨਵੀਂ ਦਿੱਲੀ-ਪਹਿਲੀ ਵਾਰ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ 220/110 ਤੱਕ ਦੇ ਹਾਈ ਬਲੱਡ ਪ੍ਰੈਸ਼ਰ ਦੀ ਰਫਤਾਰ 'ਚ ਹੋਣ ਦੇ ਬਾਵਜੂਦ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਖੁਦ ਨੂੰ ਕਿਵੇ ਫਿੱਟ ਰੱਖਦੇ ਸਨ। ਇਸ ਬਾਰੇ ਜਾਣਕਾਰੀ ਨਵੀਂ ਦਿੱਲੀ ਦੇ ਨੈਸ਼ਨਲ ਗਾਂਧੀ ਮਿਊਜ਼ੀਅਮ 'ਚ ਮਹਾਤਮਾ ਗਾਂਧੀ ਦੀ ਸਿਹਤ ਨਾਲ ਸੰਬੰਧਿਤ ਪਈਆਂ ਸੁਰੱਖਿਅਤ ਫਾਇਲਾਂ 'ਚੋਂ ਹੋਇਆ ਹੈ, ਜੋ ਕਿ 'ਗਾਂਧੀ ਐਂਡ ਹੈਲਥ ਐਂਟ ਦਿ ਰੇਟ 150' ਸਿਰਲੇਖ ਹੇਠ ਪਹਿਲੀ ਵਾਰ ਕਿਤਾਬ ਦੇ ਰੂਪ 'ਚ ਛਪ ਕੇ ਲੋਕਾਂ ਸਾਹਮਣੇ ਆਈ ਹੈ। 

ਕਿਤਾਬ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵਲੋਂ ਪ੍ਰਕਾਸ਼ਿਤ ਕਰਵਾਇਆ ਅਤੇ ਧਰਮਸ਼ਾਲਾ 'ਚ 14ਵੇਂ ਦਲਾਈਲਾਮਾ ਵਲੋਂ ਲਾਂਚ ਕੀਤਾ ਗਿਆ। ਕਿਤਾਬ 'ਚ ਦੱਸਿਆ ਗਿਆ ਹੈ ਕਿ ਮਹਾਤਮਾ ਗਾਂਧੀ ਰੋਜ਼ਾਨਾ 18 ਕਿਲੋਮੀਟਰ ਪੈਦਲ ਚੱਲਦੇ ਸਨ। ਇਸ ਦਾ ਮਤਲਬ 1913 ਤੋਂ 1948 ਤੱਕ ਗਾਂਧੀ ਨੇ ਲਗਭਗ 79 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ। ਕਿਤਾਬ ਮੁਤਾਬਕ ਇਹ ਦੂਰੀ ਧਰਤੀ ਦੀ ਗੋਲਾਈ ਦੇ ਲਗਭਗ ਦੁੱਗਣੇ ਦੇ ਬਰਾਬਰ ਹੈ।

Iqbalkaur

This news is Content Editor Iqbalkaur