ਮਹਿਜ 32 ਦਿਨਾਂ ''ਚ ਸਾਢੇ 4 ਲੱਖ ਸ਼ਰਧਾਲੂਆਂ ਨੇ ਕੀਤੇ ''ਬਾਬਾ ਕੇਦਾਰਨਾਥ'' ਦੇ ਦਰਸ਼ਨ

06/09/2019 3:42:28 PM

ਦੇਹਰਾਦੂਨ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਦਾਰਨਾਥ ਯਾਤਰਾ ਅਤੇ ਇੱਥੇ ਨਿਰਮਾਣ ਕੰਮਾਂ ਦਾ ਜਾਇਜ਼ਾ ਲੈਣ, ਜ਼ਿਲਾ ਪ੍ਰਸ਼ਾਸਨ ਦੇ ਸ਼ਲਾਘਾਯੋਗ ਕੋਸ਼ਿਸ਼ਾਂ ਸਦਕਾ ਇਸ ਵਾਰ ਇਕ ਮਹੀਨੇ 'ਚ ਰਿਕਾਰਡ ਸਾਢੇ 4 ਲੱਖ ਸ਼ਰਧਾਲੂ ਕੇਦਾਰਨਾਥ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ। ਇੱਥੇ ਦੱਸ ਦੇਈਏ ਕਿ 9 ਮਈ ਨੂੰ ਕੇਦਾਰਨਾਥ ਮੰਦਰ ਦੇ ਕਿਵਾੜ ਖੁੱਲ੍ਹੇ ਸਨ। ਸੂਤਰਾਂ ਮੁਤਾਬਕ ਸ਼ਰਧਾਲੂਆਂ ਦੀ ਵੱਡੀ ਗਿਣਤੀ 'ਚ ਪਹੁੰਚਣ ਨੂੰ ਵਪਾਰੀ ਅਤੇ ਮੰਦਰ ਕਮੇਟੀ ਸ਼ੁੱਭ ਸੰਕੇਤ ਮੰਨ ਰਹੀ ਹੈ। ਕੇਦਾਰਨਾਥ 'ਚ ਆਈ ਆਫਤ ਮਗਰੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਕੇਦਾਰਨਾਥ ਨੂੰ ਸੰਵਾਰਨ ਵਿਚ ਲੱਗਾ ਰਿਹਾ। ਸ਼ਰਧਾਲੂਆਂ ਦੀ ਗਿਣਤੀ ਵਿਚ ਇਜ਼ਾਫਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇੱਥੇ ਲਗਾਤਾਰ ਸਾਧਨਾ ਨੂੰ ਵਧਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ, ਇਹ ਹੀ ਕਾਰਨ ਸੀ ਕਿ ਇੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਣ ਲੱਗੇ ਹਨ।

Related image
ਸਾਲ 2016 ਵਿਚ 3 ਲੱਖ 9 ਹਜ਼ਾਰ 533 ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ ਸਨ। ਸਾਲ 2017 ਵਿਚ 4 ਲੱਖ 71 ਹਜ਼ਾਰ 235 ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਇਸ ਦੌਰਾਨ ਜ਼ਿਲਾ ਅਧਿਕਾਰੀਆਂ ਨੇ ਸਮੱਸਿਆਵਾਂ ਨੂੰ ਦੁਰੱਸਤ ਕਰਨ ਅਤੇ ਕੇਦਾਰ ਯਾਤਰਾ ਨੂੰ ਸਮਝਣ ਦੀ ਕੋਸ਼ਿਸ਼ ਕਾਰਨ ਸਾਲ 2018 ਵਿਚ 7 ਲੱਖ 32 ਹਜ਼ਾਰ 241 ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਇਸ ਦੌਰਾਨ ਮੰਦਰ ਕਮੇਟੀ ਨੂੰ 5 ਕਰੋੜ ਤੋਂ ਵੱਧ ਦਾ ਲਾਭ ਹੋਇਆ ਅਤੇ ਹਜ਼ਾਰਾਂ ਬੇਰੋਜ਼ਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਰੋਜ਼ਗਾਰ ਦੇ ਸਾਧਨ ਉਪਲੱਬਧ ਹੋਏ।

Image result for kedarnath baba

ਇਸ ਸਾਲ ਜ਼ਿਲਾ ਅਧਿਕਾਰੀ ਮੰਗੇਸ਼ ਦੀ ਪਹਿਲ 'ਤੇ ਗੇਂਦੇ ਦੇ ਫੁੱਲ, ਚੈਲਾਈ ਦੇ ਲੱਡੂ ਸਮੇਤ 10 ਖੁਦ ਸਹਾਇਤਾ ਸਮੂਹ ਦੀਆਂ ਔਰਤਾਂ ਨੂੰ ਗੌਰੀਕੁੰਡ ਤੋਂ ਕੇਦਾਰਨਾਥ ਪੈਦਲ ਪੜਾਅ 'ਤੇ ਰੋਜ਼ਗਾਰ ਦਿੱਤਾ ਗਿਆ ਹੈ। ਔਰਤਾਂ ਇਨ੍ਹਾਂ ਦੁਕਾਨਾਂ ਵਿਚ ਸ਼ਰਧਾਲੂਆਂ ਨੂੰ ਗੜ੍ਹਵਾਲੀ ਭੋਜਨ ਦਾ ਸਵਾਦ ਚਖਾ ਰਹੀਆਂ ਹਨ। ਇਸ ਤੋਂ ਇਲਾਵਾ ਚੈਲਾਈ ਦੇ ਲੱਡੂ ਬਣਾਉਣ ਵਾਲੀਆਂ ਔਰਤਾਂ ਅਤੇ ਨੌਜਵਾਨਾਂ ਨੂੰ ਘਰ ਬੈਠੇ ਰੋਜ਼ਗਾਰ ਮਿਲਿਆ ਹੈ। ਮੰਗੇਸ਼ ਨੇ ਦੱਸਿਆ ਕਿ ਕੇਦਾਰਨਾਥ ਯਾਤਰਾ ਤੋਂ ਸਥਾਨਕ ਲੋਕਾਂ ਲਈ ਰੋਜ਼ਗਾਰ ਜੁੜਿਆ ਹੋਇਆ ਹੈ।


Tanu

Content Editor

Related News