ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ 'ਬਾਬਾ ਕੇਦਾਰਨਾਥ' ਦਾ ਦਰਬਾਰ, ਵੇਖੋ ਮਨਮੋਹਕ ਤਸਵੀਰਾਂ

11/03/2020 11:33:20 AM

ਉੱਤਰਾਖੰਡ— ਉੱਤਰ ਭਾਰਤ ਸਮੇਤ ਉੱਤਰਾਖੰਡ 'ਚ ਠੰਡ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਤਰਾਖੰਡ ਵਿਚ ਬਰਫ਼ਬਾਰੀ ਜਾਰੀ ਹੈ। ਬਾਬਾ ਕੇਦਾਰਨਾਥ ਦਾ ਦਰਬਾਰ ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਹੈ। ਕੇਦਾਰਨਾਥ ਧਾਮ ਵਿਚ ਦੇਰ ਰਾਤ ਪਈ ਬਰਫ਼ ਤੋਂ ਬਾਅਦ ਮੰਦਰ ਕੰਪਲੈਕਸ ਦੇ ਚਾਰੋਂ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ। ਕੇਦਾਰਨਾਥ ਧਾਮ 'ਤੇ ਪੈ ਰਹੀ ਬਰਫ਼ ਨੇ ਧਾਮ ਦੇ ਸ਼ਿੰਗਾਰ ਨੂੰ ਚਾਰ ਚੰਨ ਲਾ ਦਿੱਤੇ ਹਨ। ਕੇਦਰਾਨਾਥ ਤੋਂ ਇਲਾਵਾ ਮਹਾਹੇਸ਼ਵਰ, ਤੁੰਗਨਾਥ ਅਤੇ ਕਾਲੀਸ਼ਿਲਾ ਦੀਆਂ ਪਹਾੜੀਆਂ 'ਤੇ ਵੀ ਹਲਕੀ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਕਈ ਥਾਵਾਂ 'ਤੇ ਠੰਡ ਦਾ ਅਸਰ ਦਿੱਸਿਆ।


ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਕੇਦਾਰਨਾਥ ਧਾਮ ਦੇ ਚਾਰੋਂ ਪਾਸੇ ਉੱਚੀਆਂ ਪਹਾੜੀਆਂ ਬਰਫ਼ ਨਾਲ ਢੱਕੀਆਂ ਨਜ਼ਰ ਆ ਰਹੀਆਂ ਹਨ। ਉੱਚੀਆਂ ਪਹਾੜੀਆਂ 'ਚ ਬਰਫ਼ਬਾਰੀ ਹੋਣ ਕਾਰਨ ਕਸਬਿਆਂ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ। ਧਾਮ ਦੇ ਆਲੇ-ਦੁਆਲੇ ਦੇ ਤਲਾਬ ਅਤੇ ਨਾਲੇ ਵੀ ਬਰਫ਼ ਕਾਰਨ ਜੰਮ ਗਏ ਹਨ। ਬਰਫ਼ਬਾਰੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਸ਼ਖਸ ਨੇ ਤੋੜੇ ਇੰਨੇ ਟ੍ਰੈਫਿਕ ਨਿਯਮ, ਪੁਲਸ ਨੇ ਕੱਟਿਆ 2 ਮੀਟਰ ਲੰਬਾ ਚਲਾਨ

ਬਦਰੀਨਾਥ 'ਚ ਟੂਟੀਆਂ ਵਿਚ ਪਾਣੀ ਜੰਮਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੀਰਥ ਯਾਤਰੀਆਂ ਨੇ ਅੱਗ ਬਾਲ ਕੇ ਸਰਦੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕੀਤੀ। ਹਲਕਾ ਮੀਂਹ ਅਤੇ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਉੱਧਰ ਨੀਲਕੰਠ ਅਤੇ ਹੇਮਕੁੰਟ ਸਾਹਿਬ 'ਚ ਵੀ ਭਾਰੀ ਬਰਫ਼ਬਾਰੀ ਹੋਈ ਹੈ।

ਇਹ ਵੀ ਪੜ੍ਹੋ: ਹਰਿਆਣਾ 'ਚ ਮੁੜ ਸਾਹਮਣੇ ਆਇਆ 'ਲਵ ਜੇਹਾਦ' ਦਾ ਮਾਮਲਾ, 21 ਦਿਨਾਂ ਤੋਂ ਲਾਪਤਾ 16 ਸਾਲਾ ਕੁੜੀ

Tanu

This news is Content Editor Tanu