ਕੇਦਾਰਨਾਥ : ਜ਼ਿਆਦਾ ਕਮਾਈ ਦੇ ਲਾਲਚ ''ਚ ਬੇਜ਼ੁਬਾਨਾਂ ਨਾਲ ਬੇਰਹਿਮੀ, 62 ਦਿਨਾਂ ''ਚ 90 ਘੋੜੇ-ਖੱਚਰਾਂ ਦੀ ਮੌਤ

06/29/2023 3:19:05 PM

ਦੇਹਰਾਦੂਨ- ਕੇਦਾਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਅਤੇ ਉਨ੍ਹਾਂ ਦੇ ਸਾਮਾਨ ਲੈ ਕੇ ਜਾਣ ਵਾਲੇ ਘੋੜੇ-ਖੱਚਰਾਂ ਨਾਲ ਅਣਮਨੁੱਖੀ ਰਵੱਈਆ ਹੋ ਰਿਹਾ ਹੈ। ਅਜਿਹੇ ਘਟਨਾਕ੍ਰਮ ਦਾ ਖ਼ੁਲਾਸਾ ਰਾਜਸਥਾਨ ਤੋਂ ਆਏ ਸ਼ਰਧਾਲੂ ਅਜੇ ਸਿੰਘ ਚੌਹਾਨ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਗੌਰੀਕੁੰਡ 'ਚ ਜਿਵੇਂ  ਹੀ ਚਾਰ ਘੋੜੇ-ਖੱਚਰ ਸਵਾਰੀਆਂ ਨੂੰ ਲੈ ਕੇ ਕੇਦਾਰਨਾਥ ਤੋਂ ਪਰਤੇ, ਉਨ੍ਹਾਂ ਨੂੰ ਤੁਰੰਤ ਨਵੀਆਂ ਸਵਾਰੀਆਂ ਨਾਲ 18 ਕਿਲੋਮੀਟਰ ਦੂਰ ਉਸੇ ਯਾਤਰਾ 'ਤੇ ਰਵਾਨਾ ਕੀਤਾ ਜਾ ਰਿਹਾ ਹੈ। ਅਜੇ ਅਨੁਸਾਰ ਭਗਵਾਨ ਦੇ ਨਾਮ 'ਤੇ ਜ਼ਿਆਦਾ ਕਮਾਈ ਦੇ ਲਾਲਚ 'ਚ ਇਨ੍ਹਾਂ ਜਾਨਵਰਾਂ ਨਾਲ ਅਣਮਨੁੱਖੀ ਰਵੱਈਆ ਕੀਤਾ ਜਾ ਰਿਹਾ ਹੈ।

ਇਸ ਕਾਰਨ ਸਿਰਫ਼ 62 ਦਿਨਾਂ 'ਚ ਕਰੀਬ 90 ਘੋੜੇ-ਖੱਚਰਾਂ ਦੀ ਮੌਤ ਹੋ ਚੁੱਕੀ ਹੈ। ਪੈਦਰ ਮਾਰਗ 'ਤੇ ਥੱਕ ਹਾਰ ਕੇ ਡਿੱਗੇ ਘੋੜਿਆਂ ਨੂੰ ਘੜੀਸਣ ਅਤੇ ਉਨ੍ਹਾਂ ਦੀ ਨੱਕ 'ਚ ਜ਼ਬਰਦਸਤੀ ਸਿਗਰਟ ਪਾਉਣ ਦੇ ਫੋਟੋ-ਵੀਡੀਓ ਵੀ ਸਾਹਮਣੇ ਆਏ ਹਨ। ਦਰਅਸਲ ਸਮੁੰਦਰ ਤਲ ਤੋਂ 11 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਕੇਦਾਰਨਾਥ ਧਾਮ ਪਹੁੰਚਣ ਲਈ ਬਾਬਾ ਦੇ ਭਗਤਾਂ ਨੂੰ 18 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਹ ਪੈਦਲ ਯਾਤਰਾ ਗੌਰੀਕੁੰਡ ਤੋਂ ਸ਼ੁਰੂ ਹੁੰਦੀ ਹੈ। ਜੋ ਹੈਲੀਕਾਪਟਰ ਬੁਕਿੰਗ ਨਹੀਂ ਕਰਵਾ ਪਾਉਂਦੇ, ਉਹ ਖੱਚਰਾਂ ਨਾਲ ਇਸ ਮਾਰਗ ਤੋਂ ਜਾਂਦੇ ਹਨ। ਘੋੜਿਆਂ ਦੇ ਸੰਚਾਲਕ ਜ਼ਿਆਦਾ ਕਮਾਈ ਕਾਰਨ ਨਾ ਤਾਂ ਇਨ੍ਹਾਂ ਬੇਜ਼ੁਬਾਨਾਂ ਨੂੰ ਪੂਰਾ ਚਾਰਾ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਆਰਾਮ ਕਰਨ ਦੇ ਰਹੇ ਹਨ। ਸਮਰੱਥਾ ਤੋਂ ਵੱਧ ਕੰਮ ਲਏ ਜਾਣ ਕਾਰਨ ਉਹ ਦਮ ਤੋੜ ਰਹੇ ਹਨ। ਇਕ ਦਿਨ 'ਚ ਘੋੜਿਆਂ ਤੋਂ ਗੌਰੀਕੁੰਡ ਤੋਂ ਕੇਦਾਰਨਾਥ ਦੇ 2 ਤੋਂ 3 ਚੱਕਰ ਲਗਵਾਏ ਜਾਂਦੇ ਹਨ। ਇਹ ਹਾਲਤ ਉਦੋਂ ਹੈ ਜਦੋਂ ਪਸ਼ੂ ਮੈਡੀਕਲ ਵਿਭਾਗ ਘੋੜਿਆਂ ਦੀ ਮਾਨਿਟਰਿੰਗ ਦਾ ਦਾਅਵਾ ਕਰਦਾ ਹੈ। ਮੌਤ ਹੋਣ 'ਤੇ ਸੰਚਾਲਕ ਖੱਚਰਾਂ ਦੀਆਂ ਲਾਸ਼ਾਂ ਮੰਦਾਕਿਨੀ ਨਦੀ 'ਚ ਸੁੱਟ ਰਹੇ ਹਨ। ਇਸ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਰੋਸਟਰ ਅਨੁਸਾਰ ਯਾਤਰੀਆਂ ਲਈ ਘੋੜਿਆਂ-ਖੱਚਰਾਂ ਦੀ ਗਿਣਤੀ ਵਧਾ ਕੇ 6 ਹਜ਼ਾਰ ਕਰ ਦਿੱਤੀ ਹੈ, ਜੋ ਪਹਿਲਾਂ 5 ਹਜ਼ਾਰ ਸੀ। ਪਿਛਲੇ ਸਾਲ ਇਨ੍ਹਾਂ ਖੱਚਰਾਂ ਤੋਂ ਸੰਚਾਲਕਾਂ ਦੀ ਰਿਕਾਰਡ 100 ਕਰੋੜ ਤੋਂ ਵੱਧ ਦੀ ਕਮਾਈ ਹੋਈ ਸੀ।

DIsha

This news is Content Editor DIsha